Jokes in Punjabi Very Funny 2022

Punjabi jokes, punjabi jokes chutlkule, jokes in punjabi very funny 2022, punjabi jokes in hindi, funny jokes in punjabi text, best punjabi jokes, romantic punjabi jokes, jokes in punjabi husband wife, funny jokes in punjabi status, jokes in punjabi on friends ਜੇਕਰ ਤੁਸੀ ਇਹਨਾਂ ਦੀ ਤਲਾਸ਼ ਕਰ ਰਹੇ ਹੋ ਤਾਂ ਤੁਸੀਂ ਸਹੀ ਥਾਂ ਤੇ ਆਏ ਹੋ।

Jokes in Punjabi Very Funny 2022

Jokes in Punjabi Very Funny 2022

ਤੁਹਾਡੀ ਹੱਸਣ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਅਸੀ ਪੇਸ਼ ਕਰ ਰਹੇ ਹਾਂ ਕੁਝ ਮਜੇਦਾਰ Jokes in Punjabi Very Funny 2022। ਤੁਹਾਡੇ ਚੇਹਰੇ ਤੇ ਮੁਸਕਾਨ ਲਿਆਣ ਲਈ ਕੁਝ ਚੁਟਕਲੇ ਤੁਹਾਡੀ ਅਪਣੀ ਬੋਲੀ ਵਿਚ ਲਿਖੇ ਗਏ ਹਨ। ਇਨ੍ਹਾਂ ਜੋਕਸ ਨੂੰ ਦੇਵਨਾਗਰੀ ਲਿਪੀ ਵਿਚ ਵੀ ਲਿਖਿਆ ਗਿਆ ਹੈ। ਇਨ੍ਹਾਂ ਜੋਕਸ ਨੂੰ ਤੁਸੀ YouTube #shorts Channel BalleBalleTom ਦੇ ਉਪਰ ਵੇਖ ਅਤੇ ਸੁਨ ਸਕਦੇ ਹੋ। ਸਾਡੇ Youtube ਚੈਨਲ ਨੂੰ subscribe ਜਰੂਰ ਕਰਨਾ।

ਅੱਜਕਲ ਦੇ ਯੁਗ ਵਿਚ ਹਰ ਬੰਦੇ ਦਾ ਟੇਂਸ਼ਨ ਨਾਲ ਸਾਮਣਾ ਹੁੰਦਾ ਹੈ। ਟੇਂਸ਼ਨ ਨੂੰ ਦੂਰ ਕਰਨ ਦਾ ਸਬ ਤੋਂ ਸੌਖਾ ਤਰੀਕਾ ਹਸਣਾ ਹੈ। ਪੰਜਾਬੀ ਬੋਲੀ ਵਿੱਚ ਕੁਝ ਚੁਟਕਲੇ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤੇ ਗਏ ਹਨ। ਹਸਣ ਨਾਲ ਸਾਡੇ ਚੇਹਰੇ ਦੀ ਕਸਰਤ ਹੋ ਜਾਂਦੀ ਹੈ ਅਤੇ ਟੇਂਸ਼ਨ ਵੀ ਦੂਰ ਹੋ ਜਾਂਦੀ ਹੈ। ਇਹ ਚੁਟਕਲੇ ਤੁਹਾਨੂੰ ਹਸਾਉਣਗੇ ਅਤੇ ਤੁਸੀ ਇੰਨਾ ਨੂੰ ਗਾ ਵੀ ਸਕਦੇ ਹੋ। ਤੁਸੀ ਇਹ ਚੁਟਕਲੇ Youtube ‘ਤੇ ਸੁਣ ਸਕਦੇ ਹੋ। ਇਹ ਚੁਟਕਲੇ ਪੰਜਾਬੀ ਦੇ ਨਾਲ-ਨਾਲ ਦੇਵਨਾਗਰੀ ਵਿੱਚ ਵੀ ਲਿਖੇ ਗਏ ਹਨ।

ਕੁੜੀ ਦੇ ਪਿੱਛੇ ਹੱਥ ਧੋ ਕੇ : Jokes in Punjabi Very Funny 2022

ਮੇਰਾ ਇਕ ਦੋਸਤ ਇਕ ਕੁੜੀ ਨੂੰ ਚਾਹਣ ਲੱਗ ਪਿਆ ਸੀ। ਸਿਰਫ ਚਾਹਤ ਨਾਲ ਪਿਆਰ ਨਹੀਂ ਮਿਲਦਾ। ਉਸ ਵਿਚ ਆਵਦੀ ਗੱਲ ਉਸ ਕੁੜੀ ਨੂੰ ਕਹਿਣ ਦੀ ਹਿੰਮਤ ਨਹੀਂ ਹੋ ਰਹੀ ਸੀ। ਇਸ ਕਾਰਨ ਉਹ ਅਕਸਰ ਉਸ ਕੁੜੀ ਦੇ ਅੱਗ ਪਿੱਛੇ ਘੁੰਮਦਾ ਰਹਿੰਦਾ ਸੀ। ਉਸਨੂੰ ਲੱਗ ਰਿਹਾ ਸੀ ਕੇ ਇਸ ਤਰ੍ਹਾਂ ਉਹ ਉਸ ਕੁੜੀ ਨੂੰ ਪ੍ਰਭਾਵਿਤ ਕਰ ਲਾਵੇਗਾ। ਪਰੰਤੂ ਉਸ ਕੁੜੀ ਨੂੰ ਲੱਗਿਆ ਕਿ ਕੋਈ ਲਫੰਗਾ ਉਸ ਦੇ ਪਿੱਛੇ ਘੁੰਮ ਰਿਹਾ ਹੈ ਅਤੇ ਉਸ ਨੇ ਮੇਰੇ ਦੋਸਤ ਨੂੰ ਅਣਡਿੱਠਾ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇਕ ਦਿਨ ਮੇਰਾ ਦੋਸਤ ਬੜਾ ਉਦਾਸਾ ਜੇਹਾ ਮੈਂਨੂੰ ਮਿਲਿਆ ਤਾਂ ਉਸਨੇ ਮੈਂਨੂੰ ਦੱਸਿਆ ਕੇ ਉਸ ਕੁੜੀ ਦਾ ਤਾਂ ਇਕ boyfriend ਹੈ ਤਾਂ ਮੈਂ ਉਸਨੂੰ ਕਿਹਾ:

ਕਦੇ ਨਾ ਪਵੋ ਕਿਸੇ ਕੁੜੀ ਦੇ ਪਿੱਛੇ ਹੱਥ ਧੋ ਕੇ।
ਜਦ ਵੀ ਜਾਓ ਮਿਲਣ ਕੁੜੀ ਨੂੰ ਜਾਓ ਮੂੰਹ ਧੋ ਕੇ।

कदे ना पवो किसे कुड़ी दे पिछे हथ धो के।
जद वी जाओ मिलण कुड़ी नू
जाओ मुँह धो के।

A boy washing mouth animation. Funny joke in Punjabi saying should not follow a girl but instead improve your personality.

ਮੇਰੇ ਹੋਸ਼ ਉੱਡ ਗਏ  : Jokes in Punjabi Very Funny 2022

ਮੇਕਅੱਪ ਦਾ ਮਤਲਬ ਸ਼ਿੰਗਾਰ ਵੀ ਹੁੰਦਾ ਹੈ ਭਾਵ ਆਪਣੇ ਰੂਪ ਰੰਗ ਨੂੰ ਅਤੇ ਕੱਪੜੇ ਲੱਤੇ ਨੂੰ ਸਵਾਰਨਾ। ਮੇਕਅੱਪ ਸਿਰਫ ਕੁੜੀਆਂ ਹੀ ਨਹੀਂ ਅੱਜਕਲ ਤਾਂ ਮੁੰਡੇ ਵੀ ਮੇਕਅੱਪ ਕਰਦੇ ਹਨ। ਬਾਹਰ ਜਾਣ ਤੋਂ ਪਹਿਲਾਂ ਕਰੀਮ ਲਾ ਕੇ ਅਤੇ ਡਿਓ ਵਿੱਚ ਨਹਾ ਕੇ ਮੁੰਡੇ ਨਾ ਨਿਕਲਣ ਤਾਂ ਉਨ੍ਹਾਂ ਨੂੰ ਅਪਡੇਟ ਨਹੀਂ ਸਮਝਿਆ ਜਾਂਦਾ। ਪਰ ਅੱਜ ਆਪਾਂ ਕੁੜੀਆਂ ਦੇ ਮੇਕਅੱਪ ਦੀ ਗੱਲ ਕਰਦੇ ਹਾਂ। ਮੈਂ ਅਪਣੇ ਦੋ ਮਿੱਤਰਾਂ ਨਾਲ ਇਕ ਰੈਸਟੋਰੈਂਟ ਵਿੱਚ ਬੈਠ ਕੇ ਚਾਹ ਨਾਸ਼ਤਾ ਕਰ ਰਿਹਾ ਸੀ।

ਅਸੀ ਸੱਬ ਨੇ ਦੇਖਿਆ ਕਿ ਸਾਡੇ ਤੋਂ ਥੋੜੀ ਦੂਰ ਇਕ ਟੇਬਲ ਉਪਰ ਇਕ ਕੁੜੀ ਅਪਣੇ ਮਾਂ ਪਿਓ ਨਾਲ ਬੈਠੀ ਹੋਈ ਨਾਸ਼ਤਾ ਕਰਦੀ ਪਈ ਸੀ। ਉਹ ਸਾਨੂੰ ਵਾਰੀ ਵਾਰੀ ਵੇਖ ਰਹੀ ਸੀ। ਸਾਨੂੰ ਕੁਝ ਗੱਲ ਸਮਝ ਨਹੀਂ ਆਈ। ਥੋੜੀ ਦੇਰ ਬਾਦ ਉਹ ਲੋਕੀ ਉੱਠ ਕੇ ਜਾਣ ਲੱਗੇ ਤਾਂ ਉਹ ਸਾਡੇ ਕੋਲ ਆਏ ਅਤੇ ਉਸ ਕੁੜੀ ਨੇ ਸਾਨੂੰ ਸਾਡੇ ਨਾਂ ਦੇ ਨਾਲ ਬੁਲਾਇਆ। ਉਸ ਕੁੜੀ ਨੂੰ ਧਿਆਨ ਨਾਲ ਵੇਖਣ ਤੇ ਪਤਾ ਲੱਗਾ ਕਿ ਉਹ ਤਾਂ ਸਾਡੇ ਨਾਲ ਸਾਡੇ ਕਾਲਜ ਵਿਚ ਹੀ ਪੜ੍ਹਦੀ ਸੀ। ਅਸੀ ਉਸ ਨੂੰ ਪਛਾਣ ਇਸ ਕਰਕੇ ਨਹੀਂ ਪਾਏ ਸੀ, ਕਿਓਂਕਿ ਉਹ ਅੱਜ ਬਿਨਾ ਮੇਕਅੱਪ ਦੇ ਸੀ। ਉਨ੍ਹਾਂ ਦੇ ਜਾਣ ਤੋਂ ਬਾਦ ਮੇਰਾ ਦੋਸਤ ਬੋਲਿਆ :

ਉਨਸੇ ਮਿਲੀ ਨਜਰ ਕੇ ਮੇਰੇ ਹੋਸ਼ ਉਡ ਗਏ।
ਵੇਖਿਆ ਬਿਨਾ ਮੇਕਅੱਪ ਦੇ ਮੇਰੇ ਹੋਸ਼ ਉਡ ਗਏ।

उनसे मिली नजर के मेरे होश उड़ गए।
वेखिआ बिना मेकअप दे मेरे होश उड़ गए।

ਚਲਾਕ COURIER ਵਾਲਾ   : Jokes in Punjabi Very Funny 2022

ਕੱਲ ਕੋਰੀਅਰ ਵਾਲੇ ਨਾਲ ਲੜਾਈ ਹੋ ਗਈ, ਉਹ ਬੜਾ ਚਲਾਕ ਨਿਕਲਿਆ।
ਔਨਲਾਈਨ ਬਰਫ ਮੰਗਵਾਈ ਸੀ, ਪੈਕੇਟ ਖੋਲਿਆ ਤਾਂ ਸਿਰਫ ਪਾਣੀ ਨਿਕਲਿਆ।

कल कोरियर वाले नाल लड़ाई हो गई, उह बड़ा चलाक निकलिआ।
ऑनलाइन बर्फ मंगवाई सी, पैकेट खोलिआ तां सिर्फ पानी निकलिआ।

ਅਵਾਰਾ ਨਿਕੰਮਾ   : Jokes in Punjabi Very Funny 2022

ਬੜੀ ਮੁਸੀਬਤ ਹੋ ਗਈ ਯਾਰੋ ਕੀ ਕਰਾਂ ਕਿਥੇ ਜਾਵਾਂ।
ਬਾਹਰ ਰਵਾਂ ਤਾਂ ਅਵਾਰਾ ਕਹਿੰਦੇ ਘਰੇ ਰੁਕਾ ਤਾਂ ਨਿਕੰਮਾ ਕਹਾਵਾ

बड़ी मुसीबत हो गई यारो की करां किथे जावां।
बाहर रवां तां अवारा केहंदे घरे रुका तां निकम्मा कहावा।

ਔਖਾ ਵੇਲਾ  : Jokes in Punjabi Very Funny 2022

ਕਿੰਨਾ ਵੀ ਔਖਾ ਵੇਲਾ ਹੋਵੇ ਕਟਿਆ ਜਾਂਦਾ ਹੈ।
ਜਦੋਂ ਸਹੀ ਵੇਲੇ ਤੇ ਫੋਨ ਚਾਰਜ ਹੋ ਜਾਂਦਾ ਹੈ।

किना वी ओखा वेला होवे कटिआ जांदा है।
जदों सही वेले ते फ़ोन चार्ज हो जांदा है।

ਘਰਵਾਲੀ ਮੁਸੀਬਤ : Jokes in Punjabi Very Funny 2022

ਘਰਵਾਲੀ ਨੂੰ ਮੁਸੀਬਤ ਆਖਣ ਵਾਲੇ ਦਸਣਾ ਗੱਲ ਮੈਨੂੰ ਥੋੜੀ।
ਉਹ ਆਪ ਆਈ ਸੀ ਜਾਂ ਤੁਸੀ ਲੈਣ ਗਏ ਸੀ ਚੜ ਕੇ ਘੋੜੀ।

घरवाली नू मुसीबत आखन वाले दसना गल्ल मेंणु थोड़ी।
ओह आप आई सी जां तुसी लेन गए सी चढ़ के घोड़ी।

ਹੌਲੀ ਚਲਾ ਗੜੀ : Jokes in Punjabi Very Funny 2022

ਕਿਵੇਂ ਮੰਨੀਏ ਕੇ ਐਕਸੀਡੈਂਟ ਵਿਚ ਤੇਰੀ ਕੋਈ ਗਲਤੀ ਨਹੀਂ, ਤੂੰ ਗੱਡੀ ਹੋਲੀ ਚਲਾ ਰਿਹਾ ਸੀ।
ਬੜੇ ਅਰਾਮ ਨਾਲ ਗੜੀ ਚਲਾ ਰਿਹਾ ਸੀ, ਜਨਾਬ ਮੈਂ ਘਰਵਾਲੀ ਨੂੰ ਲੈਣ ਸੋਹਰੇ ਜਾ ਰਿਹਾ ਸੀ।
ਇਨ੍ਹਾਂ ਵੱਡਾ ਭਾਰ ਲੈਣ ਜਾ ਰਿਹਾ ਸੀ, ਸੱਚ ਕਹਿ ਰਿਹਾ ਹੈਂ ਤੂੰ ਗੱਡੀ ਹੋਲੀ ਚਲਾ ਰਿਹਾ ਸੀ।

किवें मनिये के एक्सीडेंट विच तेरी कोई गलती नहीं, तू गड्डी होली चला रिहा सी।
बड़े आराम नाल गड्डी चला रिहा सी, जनाब मैं घरवाली नू लेन सोहरे जा रिहा सी।
इन्ना वड्डा भार लेन जा रिहा सी, सच्च कह रिहा हैं तू गड्डी होली चला रिहा सी।

ਟੇਂਸ਼ਨ ਨੂੰ ਦੂਰ ਕਰਨ ਦਾ ਸਬ ਤੋਂ ਸੌਖਾ ਤਰੀਕਾ ਕੀ ਹੈ ?

ਹਸਣ ਨਾਲ ਟੇਂਸ਼ਨ ਘਟ ਹੋ ਜਾਂਦੀ ਹੈ।

ਬਿਨਾ ਮੈਕਅਪ ਦੇ ਕੁੜੀ ਨੂੰ ਵੇਖਣ ਨਾਲ ਕੀ ਹੋਇਆ ?

ਹੋਸ਼ ਉਡ ਗਏ।

ਜਦੋਂ ਔਨਲਾਈਨ ਬਰਫ ਮੰਗਵਾਈ ਤਾਂ ਕੀ ਹੋਇਆ ?

ਬਰਫ ਦੀ ਥਾਂ ਪਾਣੀ ਨਿਕਲਿਆ।