Punjabi Jokes in Hindi | 6 New Punjabi Chutkule

Punjabi jokes chutkule in hindi. Punjabi Jokes in Hindi, punjabi chutkule lyrics, New Punjabi Chutkule, YouTube #shorts, new punjabi chutkule 2023 and Best Punjabi Jokes in Hindi ਜੇਕਰ ਤੁਸੀ ਇਹ ਲੱਭ ਰਹੇ ਹੋ ਤਾਂ ਤੁਸੀ ਬਿਲਕੁਲ ਸਹੀ ਥਾਂ ਤੇ ਆਏ ਹੋ। (जेकर तुसी एह लभ रहे हो तां तुसी बिलकुल सही थां ते आये हो।)

Punjabi Jokes in Hindi

Punjabi Jokes in Hindi : #shorts

ਪੰਜਾਬੀ ਜੋਕਸ ਦੀ ਇਸ ਸ਼ਾਨਦਾਰ ਦੁਨੀਆ ਵਿਚ ਤੁਹਾਡਾ ਸਵਾਗਤ ਹੈ। ਏਥੇ ਤੁਹਾਨੂੰ ਤੁਹਾਡੀ ਅਪਣੀ ਬੋਲੀ ਵਿਚ ਕੁਝ ਸ਼ਾਨਦਾਰ ਚੁਟਕਲੇ ਮਿਲਣਗੇ। ਇਨ੍ਹਾਂ ਜੋਕਸ ਨੂੰ ਤੁਸੀ Talking Tom ਤੋਂ ਸੁਨ ਸਕਦੇ ਹੋ। ਗੁਰਮੁਖੀ ਅਤੇ ਦੇਵਨਾਗਰੀ ਲਿਪੀ ਵਿਚ ਪੜ ਸਕਦੇ ਹੋ। ਅਪਣੇ ਦੋਸਤਾਂ ਨਾਲ ਇਨ੍ਹਾਂ ਨੂੰ ਜਰੂਰ share ਕਰੋ। ਸਾਡੇ YouTube Channel BalleBalleTom ਨੂੰ subscribe ਕਰਨਾ ਨਾ ਭੁਲਣਾ।

ਸਾਡੇ ਬਹੋਤ ਸਾਰੇ ਮਿੱਤਰ ਜੋ ਪੰਜਾਬ ਤੋਂ ਬਾਹਰ ਰੇਹਂਦੇ ਹਨ, ਉਹ ਪੰਜਾਬੀ ਬੋਲ ਲੈਂਦੇ ਹਨ, ਪਰ ਉਨ੍ਹਾ ਨੂੰ ਗੁਰਮੁਖੀ ਲਿਪੀ ਲਿਖਣੀ ਅਤੇ ਪੜਨੀ ਨਹੀਂ ਆਂਦੀ। ਉਨ੍ਹਾਂ ਦੀ ਮੁਸ਼ਕਲ ਨੂੰ ਦੂਰ ਕਰਨ ਵਾਸਤੇ ਅਸੀ Punjabi Jokes in Hindi ਲੈ ਕੇ ਆਏ ਹਾਂ | ਸਾਡੇ ਸਭ ਮਿੱਤਰ ਜੋ ਕੀ ਗੁਰਮੁਖੀ ਨਹੀਂ ਪੜ ਸਕਦੇ ਉਹ ਵੀ ਹੁਣ ਦੇਵਨਾਗਰੀ ਲਿਪੀ ਵਿਚ ਪੰਜਾਬੀ ਦੇ ਜੋਕਸ ਦਾ ਮਜਾ ਲੈ ਸਕਣਗੇ। ਜੋ ਲੋਕ ਗੁਰਮੁਖੀ ਪੜ ਸਕਦੇ ਨੇ ਉਨ੍ਹਾਂ ਵਾਸਤੇ ਗੁਰਮੁਖੀ ਵਿਚ ਵੀ ਲਿਖਿਆ ਹੈ।

पंजाबी जोक्स दी इस शानदार दुनिया विच तुहाडा स्वागत है। एथे तुहानू तुहाडी अपनी बोली विच कुझ शानदार चुटकले मिलनगे। इनां जोक्स नू तुसी Talking Tom तों सुन सकदे हो। गुरमुखी अते देवनागरी लिपि विच पढ़ सकदे हो। अपने दोस्तां नाल इनां नू जरूर share करो। साढ़े YouTube Channel BalleBalleTom नू subscribe करना ना भुलणा।

साढ़े बहोत सारे मित्तर जो पंजाब तों बाहर रेहंदे हन, उह पंजाबी बोल लेंदे हन, पर उनां नू गुरमुखी लिपि लिखनी अते पढ़नी नहीं आंदी। उनां दी मुशकल नू दूर करन वासते असी Punjabi Jokes in Hindi लेे के आये हां। साढ़े सभ मित्तर जो की गुरमुखी नहीं पढ़ सकदे उह वि हुन देवनागरी लिपि विच पंजाबी दे जोक्स दा मज़ा लेे सकनगे। जो लोक गुरमुखी पढ़ सकदे ने उनां वासते गुरमुखी विच वी लिखिया है।

ਵਿਆਹ ਕਰਨਾ ਔਖਾ ਹੈ : Punjabi Jokes in Hindi

ਵਿਆਹ ਕਰਨ ਦਾ ਸਬ ਦੇ ਮਨ ਵਿਚ ਚਾਅ ਹੁੰਦਾ ਹੈ। ਨਾ ਸਿਰਫ ਚਾਅ ਹੁੰਦਾ ਹੈ ਕਈ ਲੋਕੀ ਤਾਂ ਵਿਆਹ ਨੂੰ ਲੈ ਕੇ ਬਹੁਤ ਉਮੀਦਾਂ ਲਾ ਲੈਂਦੇ ਨੇ। ਕਈ ਤਰ੍ਹਾਂ ਦੇ ਸੁਪਨੇ ਵੇਖਣ ਲੱਗ ਪੈਂਦੇ ਨੇ। ਪਰ ਹਕੀਕਤ ਵਿੱਚ ਵਿਆਹ ਕੋਈ ਸੁਪਨਿਆਂ ਦਾ ਸੁਰਗ ਨਹੀਂ, ਸਗੋਂ ਇਕ ਬਹੁਤ ਵੱਡੀ ਜਿੰਮੇਦਾਰੀ ਹੈ। ਵਿਆਹ ਤੋਂ ਬਾਦ ਸਾਡਾ ਪਰਿਵਾਰ ਵੱਡਾ ਹੋ ਜਾਂਦਾ ਹੈ। ਅਪਣੇ ਪਰਿਵਾਰ ਦੇ ਨਾਲ ਸੋਹਰੇ ਵੀ ਇਸ ਵਿਚ ਸ਼ਾਮਲ ਹੋ ਜਾਂਦੇ ਹਨ। ਬਹੁਤ ਸਾਰੇ ਖਰਚੇ ਵੱਧ ਜਾਂਦੇ ਹਨ। ਫਿਰ ਕੁਝ ਵੇਲੇ ਬਾਦ ਅਪਣਾ ਪਰਿਵਾਰ ਵੀ ਫੈਲਦਾ ਹੈ ਤੇ ਅਸੀ ਦੋ ਤੋਂ ਤਿੰਨ ਹੋਣ ਦੀ ਤਿਆਰੀ ਕਰਦੇ ਹਾਂ। ਇਹ ਸਬ ਵੇਖੀਏ ਤਾਂ ਵਿਆਹ ਕਰਨਾ ਕੋਈ ਗੂੜੇ ਗੁਡੀਆਂ ਦਾ ਖੇਡ ਨਹੀਂ ਹੈ।

ਹੁਣ ਦੂਜੇ ਪਾਸੇ, ਜੇਕਰ ਦੇਸ਼ ਨੂੰ ਚਲਾਨ ਪਿੱਛੇ ਅੱਸੀ ਵੋਟ ਪਾਂਦੇ ਹਾਂ ਤਾਂ ਉਹ ਵੀ ਬਹੁਤ ਵੱਡੀ ਜਿੰਮੇਦਾਰੀ ਹੁੰਦੀ ਹੈ। ਸਾਨੂੰ ਉਸ ਸਰਕਾਰ ਨੂੰ ਚੁਨਣਾ ਚਾਹੀਦਾ ਹੈ ਜੋ ਕਿ ਸਾਡਾ ਤੇ ਦੇਸ਼ ਦਾ ਭਲਾ ਕਰੇ। ਇਸ ਸਬ ਭਾਰੀ ਭਰਕਮ ਗਿਆਨ ਨੂੰ ਬੜੇ ਘੱਟ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ:

ਵਿਆਹ ਕਰਨਾ ਔਖਾ ਹੈ, ਤੇ ਸੌਖਾ ਦੇਸ਼ ਚਲਾਣਾ।


ਵੋਟ ਦੀ ਉਮਰ 18 ਤੇ, 21 ਤੋਂ ਪਹਿਲਾ ਬੈਂਡ ਨਾ ਵਜਾਣਾ।

Punjabi Jokes in Hindi

विआह करना ओखा है, ते सोखा देश चलाना।


वोट दी उमर 18 ते, 21 तों पहिला बैंड ना वजाना।

Animation of a married couple with funny text written in Punjabi about "getting married is hard"
WI FI WIFE : Punjabi Jokes in Hindi

ਅੱਜਕਲ ਦੇ ਨਵੇਂ ਜਮਾਨੇ ਵਿਚ ਇਕ ਸੱਬ ਤੋਂ ਅਜੀਬ ਚੀਜ ਜਿਹੜੀ ਕੀ ਪਿਛਲੇ ਕੁਝ ਸਾਲਾਂ ਵਿਚ ਬੜੀ ਤੇਜ਼ੀ ਨਾਲ ਵਧੀ ਹੈ, ਉਹ ਹੈ ਇੰਟਰਨੇਟ। ਸੰਚਾਰ ਕ੍ਰਾਂਤੀ ਦਾ ਨਤੀਜਾ ਹੈ ਕੇ ਹਰ ਬੰਦੇ ਦੇ ਹੱਥ ਵਿਚ ਮੋਬਾਈਲ ਫੋਨ ਆ ਗਿਆ ਹੈ ਅਤੇ ਉਹ ਅਪਣੀ ਇਕ ਵੱਖ ਹੀ ਦੁਨੀਆ ਵਿਚ ਰਹਿੰਦਾ ਹੈ। ਉਹ ਦੁਨੀਆ ਅਸਲ ਦੁਨੀਆ ਤੋਂ ਬਿਲਕੁਲ ਅੱਡ ਹੈ। ਅਪਣੇ ਰਿਸ਼ਤੇਦਾਰਾਂ ਦੀ ਕਿਸੇ ਨੂੰ ਖਬਰ ਹੋਵੇ ਕੇ ਨਾ ਹੋਵੇ ਪਰ ਅਪਣੇ ਔਨਲਾਈਨ ਫ੍ਰੈਂਡ ਦਾ ਜਨਮਦਿਨ ਸਬ ਨੂੰ ਪਤਾ ਹੁੰਦਾ ਹੈ।

ਇਹ ਗੱਲ ਨਹੀਂ ਹੈ ਕੇ ਇਸ ਇੰਟਰਨੇਟ ਦਾ ਕੋਈ ਲਾਭ ਨਹੀਂ ਹੈ। ਇਸ ਦੇ ਹਜਾਰਾਂ ਫਾਇਦੇ ਨੇ, ਅੱਜ ਇਸ ਤੋਂ ਬਿਨਾ ਕੰਮ ਹੀ ਨਹੀਂ ਚੱਲ ਸਕਦਾ। ਪਰ ਜਿਸ ਚੀਜ ਦੇ ਫਾਇਦੇ ਹੁੰਦੇ ਹਨ ਉਸਦੇ ਨੁਕਸਾਨ ਵੀ ਨਾਲ ਹੀ ਆਂਦੇ ਹਨ। ਅੱਜਕਲ ਤਾਂ ਮੁੰਡੇ ਕੁੜੀਆਂ ਆਵਦਾ ਰਿਸ਼ਤਾ ਵੀ ਮੋਬਾਈਲ ਉਪਰ ਹੀ ਲੱਭ ਰਹੇ ਹੁੰਦੇ ਹਨ। ਹੁਣ ਸਾਡੇ ਇਕ ਮਿੱਤਰ ਦੀ ਗੱਲ ਸੁਨ ਲਵੋ ਤੇ ਜੇ ਚੰਗੀ ਲੱਗੇ ਤਾਂ, ਅਪਣੇ ਦੋਸਤਾਂ ਨਾਲ ਸ਼ੇਅਰ ਕਰ ਦੇਣਾ:

WiFi ਦੇ ਉੱਤੇ, ਕਦੋਂ ਦੀ ਲਭਦਾ ਪਿਆ ਸੀ wife।


Wife ਤਾਂ ਮਿਲੀ ਨਹੀਂ, ਬਰਬਾਦ ਹੋ ਗਈ life।

Punjabi Jokes in Hindi

WiFi दे उत्ते, कदों दी लभदा पिया सी wife।


Wife तां मिली नहीं बरबाद हो गयी life।

Blue background WiFi animation and funny text in Punjabi about the new generation's business on the internet.
GENDER ਝੂਠ : Punjabi Jokes in Hindi

ਝੂਠ ਇਕ ਐਸਾ ਸ਼ਬਦ ਹੈ, ਜੋ ਸਾਨੂੰ ਕਿਸੇ ਨੂੰ ਵੀ ਪਸੰਦ ਨਹੀਂ ਪਰ ਅਸੀ ਸੱਬ ਕਦੀ ਨਾ ਕਦੀ ਝੂਠ ਜਰੂਰ ਬੋਲਦੇ ਹਾਂ। ਜੇਕਰ ਇਹ ਗੱਲ ਗਲਤ ਹੋਵੇ ਤਾਂ ਇਕ ਵਾਰ ਜਰਾ ਸੋਚ ਕੇ ਦੇਖੋ ਅਸੀ ਹਰ ਰੋਜ ਹੀ ਕੋਈ ਨਾ ਕੋਈ ਝੂਠ ਜਾਣੇ ਅਣਜਾਣੇ ਵਿਚ ਬੋਲ ਜਾਂਦੇ ਹਾਂ। ਭਾਵੇਂ ਝੂਠ ਬੋਲਣ ਵਿਚ ਸਾਡਾ ਕਿਸੇ ਨੂੰ ਨੁਕਸਾਨ ਪਹੁੰਚਾਣ ਦੀ ਮੰਸ਼ਾ ਨਾ ਹੋਵੇ, ਫਿਰ ਵੀ ਅਸੀ ਝੂਠ ਬੋਲ ਦੇਂਦੇ ਹਾਂ।

ਦੋ ਮਿੱਤਰਾ ਵਿਚ ਗੱਲ ਬਾਤ ਦਾ ਸਿਲਸਲਾ ਚੱਲ ਰਿਹਾ ਸੀ। ਇਕ ਦੋਸਤ ਨੇ ਕਿਹਾ ਚੱਲ ਆਪਾਂ ਕਿਸੇ ਹਿੱਲ ਸਟੇਸ਼ਨ ਤੇ ਚਲਦੇ ਹਾਂ। ਅੱਜਕਲ ਇਥੇ ਬਹੁਤ ਗਰਮੀ ਪੈ ਰਹੀ ਹੈ। ਦੂਜੇ ਦੋਸਤ ਨੇ ਕਿਹਾ ਸੋਚ ਕੇ ਦੱਸਾਂਗਾ। ਪਹਿਲੇ ਮਿੱਤਰ ਨੇ ਕਿਹਾ ਘਰਵਾਲੀ ਤੋਂ ਪੁੱਛਣਾ ਹੋਵੇਗਾ। ਤਾਂ ਦੂਜਾ ਬੋਲਿਆ ਆਪਾਂ ਘਰਵਾਲੀ ਤੋਂ ਕੀ ਪੁੱਛਣਾ। ਇਸ ਉਪਰ ਪਹਿਲਾ ਦੋਸਤ ਬੋਲਿਆ, “ਛੱਡ ਮੈਂਨੂੰ ਸਬ ਪਤਾ ਹੈ ਵਿਆਹ ਤੋਂ ਬਾਦ ਕੀ ਹੁੰਦਾ ਹੈ” ਤੇ ਬੋਲਿਆ:

ਜਨਾਨੀਆਂ ਬੋਲਦਿਆਂ ਨੇ ਝੂਠ, ਕੇ ਪਤੀ ਤੋਂ ਪਵੇਗਾ ਪੁੱਛਣਾ।


ਤੇ ਬੰਦੇ ਬੋਲਦੇ ਨੇ ਝੂਠ, ਆਪਾਂ ਜਨਾਨੀ ਤੋਂ ਕੀ ਪੁੱਛਣਾ।

Punjabi Jokes in Hindi

जनानियां बोलदियाँ ने झूठ, के पति तों पवेगा पुछना।


ते बंदे बोलदे ने झूठ, आपां जनानी तों की पुछना।

A man-woman animation and funny text in Punjabi about lie.
ਵਿਆਹ ਦਾ ਫੈਸਲਾ : Punjabi Jokes in Hindi

ਖਰੀਦਾਰੀ ਕਰਨਾ ਜਾਂ ਸ਼ੋਪਿੰਗ ਕਰਨਾ ਸਾਡੇ ਸੱਬ ਦੀ ਜਰੂਰਤ ਹੈ। ਅਸੀ ਹਰ ਰੋਜ ਹੀ ਕੁਝ ਨਾ ਕੁਝ ਖਰੀਦਦੇ ਰਹਿੰਦੇ ਹਾਂ। ਭਾਵੇਂ ਅਸੀ ਘਰ ਵਾਸਤੇ ਸਬਜ਼ੀ ਹੀ ਖਰੀਦੀਏ, ਉਸਨੂੰ ਵੀ ਅੱਜਕਲ ਦੇ ਪੜੇ ਲਿਖੇ ਲੋਕ ਸ਼ੋਪਿੰਗ ਕਰਨਾ ਕਹਿੰਦੇ ਹਨ। ਘਰ ਦਾ ਰੋਜ਼ਮਰ੍ਹਾ ਦਾ ਸਮਾਨ ਖਰੀਦਣ ਦੀ ਜਿੰਮੇਦਾਰੀ ਅਕਸਰ ਘਰ ਦੀਆਂ ਔਰਤਾਂ ਦੀ ਹੁੰਦੀ ਹੈ। ਇਸ ਕਾਰਨ ਉਨ੍ਹਾਂ ਨੂੰ ਬਜ਼ਾਰ ਜਾ ਕੇ ਸਮਾਨ ਖਰੀਦਣ ਦਾ ਤਜੁਰਬਾ ਮਰਦਾਂ ਨਾਲੋਂ ਜ਼ਿਆਦਾ ਹੁੰਦਾ ਹੈ।

ਇਸੇ ਤਰ੍ਹਾਂ ਕੁਝ ਔਰਤਾਂ ਨੂੰ ਸ਼ੋਪਿੰਗ ਕਰਨਾ ਵੈਸੇ ਵੀ ਬਹੁਤ ਪਸੰਦ ਹੁੰਦਾ ਹੈ। ਉਹ ਇੰਨੀ ਚੰਗੀ ਤਰ੍ਹਾਂ ਖਰੀਦਣ ਤੋਂ ਪਹਿਲਾਂ ਇਕ ਇਕ ਸਮਾਨ ਦੀ ਪੜਤਾਲ ਕਰਦਿਆਂ ਨੇ ਕੇ ਕੋਈ ਆਮ ਆਦਮੀ ਜੋ ਕਿ ਪਹਿਲੀ ਵਾਰ ਇਹ ਸਬ ਵੇਖੇ ਤਾਂ ਉਸਨੂੰ ਹੈਰਾਨੀ ਹੋਵੇਗੀ। ਮੇਰੇ ਇਕ ਮਿੱਤਰ ਦੀ ਕਪੜਿਆਂ ਦੀ ਦੁਕਾਨ ਹੈ। ਇਕ ਦਿਨ ਮੈਂ ਉਸ ਦੀ ਦੁਕਾਨ ਤੇ ਗਿਆ ਤੇ ਦੇਖਿਆ ਦੋ ਔਰਤਾਂ ਇਕ ਸੂਟ ਖਰੀਦਣ ਵਾਸਤੇ ਆਇਆਂ ਹੋਈਆਂ ਸਨ। ਉਨ੍ਹਾਂ ਔਰਤਾਂ ਨੇ ਇਕ ਸੂਟ ਪਸੰਦ ਕਰਨ ਪਿਛੇ ਬਹੁਤ ਸਾਰੇ ਕੱਪੜੇ ਖੁਲਵਾ ਰੱਖੇ ਸਨ। ਜਦੋਂ ਉਹ ਔਰਤਾਂ ਸੂਟ ਖਰੀਦ ਕੇ ਚਲੀਆਂ ਗਈਆਂ ਤਾਂ ਮੇਰੇ ਦੋਸਤ ਨੂੰ ਮੈਂ ਕਿਹਾ :

ਜੋ ਸਿਰਫ, ਇਕ ਸੂਟ ਪਸੰਦ ਕਰਨ ਵਾਸਤੇ, ਪੂਰੀ ਦੁਕਾਨ ਖਲੇਰ ਦੇਂਦੀ ਹੈ।


ਸੋਚੋ ਕੀਨੀ ਔਖ ਹੁੰਦੀ ਹੋਵੇਗੀ, ਜਦੋਂ ਉਹ ਵਿਆਹ ਦਾ ਫੈਸਲਾ ਲੈਂਦੀ ਹੈ।

Punjabi Jokes in Hindi

जो सिरफ इक सूट पसंद करन वासते, पूरी दुकान खलेर देंदी है।


सोचो कीनी ओख हुंदी होवेगी, जदों ओह विआह दा फैसला लेंदी है।

A married couple animation and funny text in Punjabi about the shopping habits of girls.
ਚਰਚਾ ਜਨਾਨੀ ਦਾ : Punjabi Jokes in Hindi

ਵਿਆਹ ਦਾ ਚਾਅ ਕਿਸਨੂੰ ਨਹੀਂ ਹੁੰਦਾ? ਵਿਆਹ ਸ਼ਬਦ ਸੁਣਦਿਆਂ ਹੀ ਮੁੰਡੇ ਕੁੜੀਆਂ ਦਾ ਦਿਲ ਵਿਚ ਨਵੇਂ ਨਵੇਂ ਸੁਪਨੇ ਵਿਖਾਣ ਲੱਗ ਪੈਂਦਾ ਹੈ। ਮੇਰੇ ਦੋ ਮਿੱਤਰਾਂ ਦਾ ਵਿਆਹ ਕੁਝ 3 ਕੁ ਮਹੀਨਿਆਂ ਦੇ ਫਰਕ ਨਾਲ ਹੋਇਆ ਸੀ। ਸੁਰਿੰਦਰ ਦਾ ਵਿਆਹ ਪਹਿਲਾ ਹੋ ਗਿਆ ਤੇ ਜਗਜੀਤ ਦਾ ਵਿਆਹ ਅੱਜੇ ਹੋਣਾ ਸੀ। ਸੁਰਿੰਦਰ ਨੂੰ ਵਿਆਹ ਤੋਂ ਬਾਦ ਕੁਝ ਘਰ ਵਿਚ ਸਮਾਯੋਜਨ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਸੀ। ਉਸਨੇ ਮੈਂਨੂੰ ਇਹ ਗੱਲ ਦੱਸੀ ਸੀ, ਜਦੋਂ ਕਿ ਜਗਜੀਤ ਦਾ ਵਿਆਹ ਅੱਜੇ ਹੋਣਾ ਸੀ ਤੇ ਉਸਨੂੰ ਇਸ ਦਾ ਬੜਾ ਚਾਅ ਸੀ। ਮੈਂ ਦੋਵਾਂ ਦੀਆਂ ਗੱਲਾਂ ਸੁਨ ਕੇ ਸੋਚ ਰਿਹਾ ਸੀ:

ਜਿੱਧਰ ਵੀ ਜਾਓ, ਚਰਚਾ ਜਨਾਨੀ ਦਾ ਹੋ ਰਿਹਾ ਹੈ।


ਕੋਈ ਲਿਆ ਕੇ, ਤੇ ਕੋਈ ਲਿਆਣ ਵਾਸਤੇ ਰੋ ਰਿਹਾ ਹੈ।

Punjabi Jokes in Hindi

जिधर वी जाओ, चरचा जनानी दा हो रिहा है।


कोई लिआ
के, ते कोई लिआन वासते रो रिहा है।

A Punjabi woman animation. Funny joke in Punjabi about the desire for marriage.
ਇਸ਼ਕ ਕਦੀ ਵੀ ਕਿਤੇ ਵੀ : Punjabi Jokes in Hindi

ਇਸ਼ਕ ਕਿਸੇ ਨੂੰ ਕਦੇ ਵੀ, ਕਿਤੇ ਵੀ ਹੋ ਸਕਦਾ ਹੈ।


ਦਿਮਾਗ ਖਰਾਬ ਹੋਣ ਦੀ ਥਾਂ ਤੇ ਵਕਤ ਕਿਵੇਂ ਤਹਿ ਹੋ ਸਕਦਾ ਹੈ।

Punjabi Jokes in Hindi

इशक किसे नू कदे वी, किते वी हो सकदा है।


दिमाग खराब होण दी थां ते वकत किवें तहि हो सकदा है।

ਵਿਆਹ ਤੋਂ ਬਾਦ ਅਤੇ ਵਿਆਹ ਤੋਂ ਪਹਿਲਾਂ ਦੀ ਜਿੰਦਗੀ ਵਿਚ ਕਿਸ ਤਰਾਂ ਫਰਕ ਆ ਜਾਂਦਾ ਹੈ?

ਵਿਆਹ ਤੋਂ ਪਹਿਲਾ ਅਸੀ ਸੁਪਨੇ ਦੇਖਦੇ ਹਾਂ ਤੇ ਵਿਆਹ ਤੋਂ ਬਾਦ ਹਕੀਕਤ ਦਾ ਸਾਮਣਾ ਹੁੰਦਾ ਹੈ।

ਵਿਆਹ ਕਰਨਾ ਦੇਸ਼ ਚਲਾਣ ਤੋਂ ਔਖਾ ਕਿਓਂ ਹੈ?

ਜੇਕਰ ਔਖਾ ਨਾ ਹੁੰਦਾ ਤਾਂ ਸਰਕਾਰ ਵੋਟ ਦੀ ਉਮਰ 18 ਅਤੇ ਵਿਆਹ ਦੀ ਉਮਰ 21 ਕਿਓਂ ਰੱਖਦੀ।

ਇਸ਼ਕ ਦੀ ਕੀ ਖਾਸੀਅਤ ਹੈ?

ਪਿਆਰ ਕਰਨ ਵਾਲੇ ਦਾ ਦਿਮਾਗ ਕੰਮ ਕਰਨਾ ਬੰਦ ਕਰ ਦੇਂਦਾ ਹੈ।

Leave a Reply

Your email address will not be published. Required fields are marked *