Latest Punjabi Jokes | 5 Funny Jokes in Punjabi Text

Latest Punjabi Jokes, Funny Jokes in Punjabi Text, Punjabi Jokes Chutkule, New Punjabi Chutkule, Youtube #shorts, Punjabi Chutkule in Hindi, Best Punjabi Jokes in Hindi, Funny Punjabi Jokes in Hindi, Punjabi Chutkule Status, Funny Status In Punjabi For Friends ਜੇਕਰ ਤੁਸੀ ਇਹ ਸਬ ਲੱਭ ਰਹੇ ਹੋ ਤਾਂ ਤੁਸੀ ਬਿਲਕੁਲ ਸਹੀ ਜਗ੍ਹਾ ਆਏ ਹੋ।

funny jokes in punjabi text

Funny Jokes in Punjabi Text #shorts

ਜੀ ਆਇਆਂ ਨੂੰ! ਆਪ ਜੀ ਨੂੰ ਇਥੇ ਪੰਜਾਬੀ ਬੋਲੀ ਵਿਚ ਕੁਝ ਸ਼ਾਨਦਾਰ ਚੁਟਕਲੇ ਮਿਲਣਗੇ। ਇਹ ਚੁਟਕਲੇ ਸ਼ਾਇਰੀ ਵਿਚ ਆਪ ਵਾਸਤੇ ਪੇਸ਼ ਕੀਤੇ ਗਏ ਹਣ। ਇਹ ਚੁਟਕਲੇ Talking Tom ਦੇ ਮੂੰਹੋ ਸੁਣ ਕੇ ਤੁਸੀ ਅਪਣਾ ਹਾਸਾ ਰੋਕ ਨਹੀਂ ਸ਼ਕੋਂਗੇ। ਸਾਡੇ YouTube #shorts Channel BalleBalleTom ਨੂੰ subscribe ਕਰੋ ਅਤੇ ਇਸ ਤਰਾਂ ਦੇ ਹੋਰ ਵੀ ਬੋਹਤ ਸਾਰੇ ਚੁਟਕਲੇ ਸੁਣੋ। ਅਪਣੇ ਦੋਸਤਾਂ ਨਾਲ ਇਨ੍ਹਾਂ #shorts video ਨੂੰ share ਕਰਨਾ ਨਾਂ ਭੁਲਣਾ।

ਸਾਡੇ ਬਹੋਤ ਸਾਰੇ ਮਿੱਤਰ ਜੋ ਕਿ ਪੰਜਾਬੀ ਬੋਲੀ ਬੋਲ ਲੈਂਦੇ ਨੇ ਪਰ ਉਨ੍ਹਾ ਨੂੰ ਗੁਰਮੁਖੀ ਲਿਪੀ ਲਿਖਣੀ ਅਤੇ ਪੜਨੀ ਨਹੀਂ ਆਂਦੀ, ਉਨ੍ਹਾਂ ਵਾਸਤੇ ਪੇਸ਼ ਹੈ Funny Jokes in Punjabi Text | ਉਹ ਸਬ ਲੋਕ ਵੀ ਹੁਣ ਦੇਵਨਾਗਰੀ ਲਿਪੀ ਵਿਚ ਪੰਜਾਬੀ ਦੇ Funny Jokes in Punjabi Text ਦਾ ਮਜਾ ਲੈ ਸਕਣਗੇ।

जी आइया नूं ! आप जी नूं एथे पंजाबी बोली विच कुझ शानदार चुटकले मिलनगे। एह चुटकले शायरी विच आप वासते पेश कीते गए हन। एह चुटकले Talking Tom दे मुँहों सुन के तुसी अपना हासा नहीं रोक सकोंगे। साढ़े YouTube #shorts channel BalleBalleTom नूं subscribe करो अते इस तरह दे होर वी बहोत सारे चुटकले सुनो। अपने दोस्तां नाल इंहा #shorts video नूं share करना ना भुलणा।

साढ़े बहोत सारे मित्तर जो कि पंजाबी बोली बोल लेंदे ने पर उनां नूं गुरमुखी लिपि लिखनी एते पढ़नी नहीं आंदी, उनां वासते पेश है Funny Jokes in Punjabi Text | उह सब लोक वी हुन देवनागरी लिपि विच पंजाबी दे Funny Jokes in Punjabi Text दा मज़ा लेे सकनगे।

ARRANGE MARRIAGE ਦਾ ਸਿਆਪਾ : Arrange Marriage दा सियापा

ਅੱਜ ਕਲ ਦੇ ਮਾਡਰਨ ਜਮਾਨੇ ਵਿਚ ਬਹੋਤ ਕੁਝ ਐਸਾ ਹੋ ਰਿਹਾ ਹੈ ਜੋ ਕੀ ਅਸੀ ਸੋਚ ਵੀ ਨਹੀਂ ਸਕਦੇ। ਪੁਰਾਣੇ ਸਮੇਂ ਵਿਚ ਜੇਕਰ ਕੋਈ ਲਵ ਮੈਰਿਜ ਕਰ ਲੈਂਦਾ ਸੀ, ਤਾਂ ਉਹ ਗੱਲ ਪੂਰੇ ਪਿੰਡ ਵਿਚ ਬੜੇ ਅਜੀਬ ਢੰਗ ਨਾਲ ਵੇਖੀ ਜਾਂਦੀ ਸੀ। ਕਈ ਮਹੀਨੇਆਂ ਤਕ ਉਸਦੀਆਂ ਗੱਲਾਂ ਪੂਰਾ ਮਹੱਲਾ ਕਰਦਾ ਰਹਿੰਦਾ ਸੀ। ਅੱਜਕਲ ਤਾਂ ਇਹ ਬਿਲਕੁਲ ਵੀ ਅਜੀਬ ਗੱਲ ਨਹੀਂ ਹੈ। ਹਰ ਦੂਜਾ ਮੁੰਡਾ ਕੁੜੀ ਲਵ ਮੈਰਿਜ ਕਰਦੇ ਹਨ।

ਸਾਡੇ ਇਕ ਮਿੱਤਰ ਨੇ ਮਾਂ ਪਿਓ ਦੀ ਮਰਜੀ ਨਾਲ ਵਿਆਹ ਕੀਤਾ। ਪਰ ਉਸਦੇ ਮਨ ਵਿਚ ਬਹੋਤ ਅਫਸੋਸ ਹੈ ਕਿ ਉਹ ਲਵ ਮੈਰਿਜ ਨਹੀਂ ਕਰਵਾ ਸਕਿਆ। ਉਹ ਅਜੇ ਵੀ ਇਹ ਸੁਪਨਾ ਦੇਖਦਾ ਹੈ ਕਿ ਕਾਸ਼ ਉਸਦੀ ਵੀ ਲਵ ਮੈਰਿਜ ਹੋ ਜਾਂਦੀ, ਦੇਖੋ ਕਿ ਬਹਾਨੇ ਬਨਾ ਰਿਹਾ ਹੈ :

Arrange Marriage ਮੇਰੇ ਜੋਗਾ ਨਵਾਂ ਸਿਆਪਾ ਪਾ ਗਈ।


ਨਿਆਣੇ ਮੇਹਣੇ ਮਾਰਦੇ ਨੇ ਬਾਪੂ ਤੋਂ ਇਕ ਕੁੜੀ ਨਹੀਂ ਫਸਾਈ ਗਈ।

Arrange Marriage मेरे जोगा नवाँ सियपा पा गयी।


निआणे मेहने मारदे ने बापू तों इक कुड़ी नहीं फसाई गयी।

ਸੋਹਣੇ ਲੋਕੀ : सोहने लोकी

ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ। ਜਿਸ ਆਦਮੀ ਕੋਲ ਵੀ ਸਮਾਰਟਫੋਨ ਹੈ ਉਹ ਅਪਣੇ ਦਿਨ ਵਿਚ ਕੁਝ ਸਮਾਂ ਸੋਸ਼ਲ ਮੀਡੀਆ ਉਪਰ ਜਰੂਰ ਬਿਤਾਂਦਾ ਹੈ। ਸੋਸ਼ਲ ਮੀਡੀਆ ਦੇ ਬਹੋਤ ਸਾਰੇ ਫਾਇਦੇ ਵੀ ਹਨ ਤੇ ਨੁਕਸਾਨ ਵੀ ਹਨ। ਜੇਕਰ ਸੋਸ਼ਲ ਮੀਡਿਆ ਨੂੰ ਚੰਗੇ ਤਰੀਕੇ ਨਾਲ ਵਰਤਿਆ ਜਾਵੇ ਤਾਂ ਇਹ ਸਾਨੂੰ ਸਾਡੇ ਕੰਮ ਕਾਰ ਵਿਚ ਵੀ ਬਹੋਤ ਮਦਦ ਕਰਦਾ ਹੈ। ਪਹਿਲਾਂ ਜਿਥੇ ਇਕ ਡੌਕੂਮੈਂਟ ਨੂੰ ਕੋਰੀਅਰ ਜਾਂ ਡਾਕ ਦੇ ਰਾਹੀਂ ਭੇਜਣ ਨੂੰ ਕਈ ਦਿਨ ਲੱਗ ਜਾਂਦੇ ਸਨ, ਹੁਣ ਓਹੀ ਕਾਗਜ ਦੀ ਫੋਟੋ ਅਸੀ ਇਕਦਮ ਭੇਜ ਸਕਦੇ ਹਾਂ।

ਪਰ ਜਿਸ ਤਰਾਂ ਹਰ ਚੀਜ ਦੇ ਫਾਇਦੇ ਹੁੰਦੇ ਹੁਣ ਉਸੇ ਤਰਾਂ ਨੁਕਸਾਨ ਵੀ ਹੁੰਦੇ ਹਨ। ਬਹੋਤ ਸਾਰੇ ਮੁੰਡੇ ਕੁੜੀਆਂ ਸਾਰਾ ਸਾਰਾ ਦਿਨ ਸੋਸ਼ਲ ਮੀਡੀਆ ਉਪਰ ਆਪਣੇ ਕੀਮਤੀ ਸਮਾਂ ਬਰਬਾਦ ਕਰਦੇ ਹਨ। ਸਾਰਾ ਸਾਰਾ ਦਿਨ ਆਪਣੀਆਂ ਸੈਲਫੀ ਖਿੱਚ ਕੇ ਸੋਸ਼ਲ ਮੀਡਿਆ ਤੇ ਪੋਸਟ ਕਰਦੇ ਰਹਿੰਦੇ ਹਨ। ਊਨਾ ਸਬ ਨੂੰ ਯਾਦ ਰੱਖਣਾ ਚਾਹੀਦਾ ਹੈ ਕੀ ਜਿੰਦਗੀ ਦਾ ਇਹ ਕੀਮਤੀ ਵਕ਼ਤ ਫਿਰ ਹੱਥ ਨਹੀਂ ਆਣਾ। ਪਰ ਅਸੀ ਤਾਂ ਸਿਰਫ ਇਸ ਤਰਾਂ ਸਮਝਾ ਹੀ ਸਕਦੇ ਹਾਂ :

ਇਹ ਸੋਹਣੇ ਲੋਕੀ ਵੀ ਕਿੰਨੇ ਹੈਰਤਅੰਗੇਜ਼ ਨੇ।


ਜਦੋਂ ਜੀ ਕਰਦਾ ਕਰ ਲੈਂਦੇ DP Change ਨੇ।

एह सोहने लोकी वी किने हैरतअंगेज ने।


जदों जी करदा कर लेंदे DP Change ने।

ਮੈਥੋਂ ਨਫ਼ਰਤ : मेेथों नफरत

ਅੱਜ ਕੱਲ ਦੇ ਮੁੰਡੇ ਕੁੜੀਆਂ ਦਾ ਵੀ ਬੜਾ ਅਜੀਬ ਹਿਸਾਬ ਹੈ, ਪਲ ਵਿਚ ਪਿਆਰ ਹੋ ਜਾਂਦਾ ਹੈ ਤੇ ਪਲ ਵਿਚ ਵਿਛੋੜਾ ਹੋ ਜਾਂਦਾ ਹੈ। ਇਸ਼ਕ ਨਾ ਹੋਇਆ ਫਾਸਟ ਫ਼ੂਡ ਹੋ ਗਿਆ। ਚਾਰ ਦਿਨ ਇਕੱਠੇ ਰਹੇ ਤਾਂ ਮੈਂ ਤੇਰੇ ਬਿਨਾ ਮਰ ਜਾਣਾ ਤੇ ਜੇ ਲੜਾਈ ਹੋ ਗਈ ਤਾਂ ਤੇਰੇ ਤੋਂ ਵਡਾ ਕੋਈ ਵੈਰੀ ਨਹੀਂ।

ਗੱਲ ਵੀ ਸਹੀ ਹੈ ! ਜੋ ਹਰ 2 ਮਹੀਨੇ ਬਾਦ ਨਵਾਂ ਮੋਬਾਈਲ ਲੈ ਲੈਂਦੇ ਨੇ ਉਨ੍ਹਾਂ ਵਾਸਤੇ ਪਿਆਰ ਕਿੰਨੇ ਦਿਨ ਚੱਲੇਗਾ। ਸਾਡੀ ਗਲੀ ਦੇ ਇਕ ਮੁੰਡੇ ਨੂੰ ਕਾਲਜ ਜਾਂਦਿਆਂ ਹੀ ਇਸ਼ਕ ਦਾ ਬੁਖਾਰ ਚੜ ਗਿਆ। ਬੜਾ ਖੁਸ਼ ਹੋ ਕੇ ਨੱਚਦਾ ਫਿਰੇ। ਤਿੰਨਾਂ ਕੁ ਮਹੀਨਿਆਂ ਬਾਦ ਮਿਲਿਆ ਬੜਾ ਉਦਾਸ ਸੀ। ਕਾਰਨ ਪੁੱਛਣ ਤੇ ਦੱਸਿਆ ਕਿ ਉਸਦਾ ਬ੍ਰੇਕਅਪ ਹੋ ਗਿਆ। ਉਸ ਕੁੜੀ ਤੋਂ ਬੜਾ ਨਰਾਜ ਸੀ, ਨਰਾਜਗੀ ਦਾ ਕਾਰਨ ਸੁਨ ਕੇ ਮੈਨੂੰ ਬੜਾ ਹਾਸਾ ਆਇਆ, ਤੁਸੀ ਵੀ ਸੁਣੋ :

ਮੇਰੇ ਤੋਂ ਨਫਰਤ ਕਰਦਿਆਂ ਕਰਦਿਆਂ ਤੂੰ ਇਹ ਕੀ ਕਰ ਦਿੱਤਾ।


ਮੇਰੇ ਨਾਂ ਦੇ ਉੱਤੇ ਅਪਣੇ ਕੁੱਤੇ ਦਾ ਨਾਂ ਰੱਖ ਦਿੱਤਾ।

मेरे तों नफरत करदिया करदिया तूं एह की कर दित्ता।


मेरे नां दे उत्ते अपने कुत्ते दा नां रख दित्ता।

ਵਿਆਹ ਵਾਸਤੇ LOAN : विआह वासते LOAN

ਪੁਰਾਣੇ ਜਮਾਨੇ ਵਿਚ ਕਰਜਾ ਲੈਣਾ ਬਹੁਤ ਬੁਰਾ ਮੰਨਿਆ ਜਾਂਦਾ ਸੀ। ਜੇਕਰ ਕਿਸੇ ਨੂੰ ਕਰਜਾ ਲੈਣਾ ਪੈ ਜਾਂਦਾ ਸੀ ਤਾਂ ਉਸਨੂੰ ਤੱਦ ਤੱਕ ਚੈਨ ਨਹੀਂ ਆਂਦੀ ਸੀ ਜਦ ਤੱਕ ਉਹ ਕਰਜਾ ਉਤਾਰ ਨਹੀਂ ਦੇਂਦਾ ਸੀ। ਪਰ ਅੱਜਕਲ ਤਾਂ ਲੋਨ ਲੈਣ ਦਾ ਵੀ ਫੈਸ਼ਨ ਹੋ ਗਿਆ ਹੈ। ਜੇਕਰ ਤੁਹਾਡੇ ਉਪਰ ਕੋਈ ਲੋਨ ਨਾ ਚਲ ਰਿਹਾ ਹੋਵੇ ਤਾਂ ਲੋਕੀ ਸਮਝਦੇ ਨੇ ਇਸ ਬੰਦੇ ਨੂੰ ਕੋਈ ਬੈਂਕ ਲੋਨ ਨਹੀਂ ਦੇ ਰਿਹਾ ਇਸਦਾ ਮਤਲਬ ਇਸ ਬੰਦੇ ਦੀ ਮਾਲੀ ਹਾਲਤ ਠੀਕ ਨਹੀਂ ਹੈ।

ਸਾਡੇ ਇਕ ਮਿੱਤਰ ਨੂੰ ਵੀ ਲੋਨ ਲੈਣ ਦਾ ਸ਼ੋਂਕ ਹੈ। ਉਹ ਵੀ ਵਜਹ ਬੇਵਜਹ ਬੈਂਕ ਤੋਂ ਕੋਈ ਨਾ ਕੋਈ ਲੋਨ ਲੈਕੇ ਰੱਖਦਾ ਹੈ, ਤਾਂ ਜੋ ਉਸਦਾ CIBIL score ਚੰਗਾ ਹੋ ਜਾਵੇ ਅਤੇ ਉਸਨੂੰ ਫਾਇਦਾ ਹੋਵੇਗਾ। ਇਕ ਦਿਨ ਉਸਦੀ ਅਪਣੀ ਘਰਵਾਲੀ ਨਾਲ ਲੜਾਈ ਹੋ ਗਈ ਤਾਂ ਉਸਨੇ ਜੋ ਕਿਹਾ ਤੁਸੀ ਸੁਣੋ ਅਤੇ ਆਪਣੇ ਦੋਸਤਾਂ ਨਾਲ ਜਰੂਰ share ਕਰੋ :

ਓ ਰੱਬਾ ਬੈਂਕ ਵਾਲੇ ਵਿਆਹ ਵਾਸਤੇ ਲੋਨ ਦੇਂਦੇ।


ਤੇ ਕਿਸਤਾਂ ਨਾ ਚੁੱਕਾ ਪਾਣ ਤੇ ਜਨਾਨੀ ਨੂੰ ਜਬਤ ਕਰ ਲੈਂਦੇ।

ओ रब्बा बैंक वाले विआह वासते लोन देंदे।


ते किसतां ना चूका पान ते जनानी नूं जबत कर लैंदे।

ਪਿਓ ਤੇ ਗਿਆ : पिओ ते गया

ਚਮੜੀ ਦਾ ਰੰਗ ਜਮਾਂਦਰੂ ਹੁੰਦਾ ਹੈ। ਇਹ ਸਾਂਨੂੰ ਆਪਣੇ ਮਾਂ-ਪਿਓ ਤੋਂ ਮਿਲਦਾ ਹੈ ਅਤੇ ਇਸ ਵਿਚ ਸਾਡੀ ਕੋਈ ਮਰਜੀ ਨਹੀਂ ਚਲਦੀ। ਸਾਡੇ ਸਮਾਜ ਵਿਚ ਅੱਜ ਵੀ ਗੋਰੇ ਰੰਗ ਨੂੰ ਚੰਗਾ ਸਮਝਿਆ ਜਾਂਦਾ ਹੈ, ਖਾਸ ਤੋਰ ਤੇ ਜਦੋਂ ਕੋਈ ਵਿਆਹ ਵਾਸਤੇ ਰਿਸ਼ਤਾ ਵੇਖਣ ਜਾਂਦਾ ਹੈ। ਉਸ ਵੇਲੇ ਗੋਰੇ ਰੰਗ ਦਾ ਮਹੱਤਵ ਬਹੁਤ ਹੋ ਜਾਂਦਾ ਹੈ। ਮੁੰਡਿਆਂ ਵਿਚ ਤਾਂ ਫਿਰ ਵੀ ਕਾਲਾ ਰੰਗ ਚੱਲ ਜਾਂਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਕਈ ਕੁੜੀਆਂ ਦਾ ਰਿਸ਼ਤਾ ਤਾਂ ਸਿਰਫ ਇਸੇ ਗੱਲ ਪਿੱਛੇ ਨਹੀਂ ਹੋ ਪਾਂਦਾ ਕਿ ਉਸਦਾ ਰੰਗ ਕਾਲਾ ਹੈ। ਭਾਵੇਂ ਉਸ ਕੁੜੀ ਵਿਚ ਕਿੰਨੇ ਵੀ ਗੁਣ ਹੋਣ, ਪਰ ਸੱਬ ਤੋਂ ਪਹਿਲਾਂ ਤਾਂ ਰੰਗ ਦੀ ਚਰਚਾ ਹੁੰਦੀ ਹੈ।

ਸਾਡੇ ਇਕ ਮਿੱਤਰ ਦਾ ਰੰਗ ਕਾਲਾ ਹੈ। ਉਸਨੇ ਵਿਆਹ ਬੜੀ ਖੋਜ ਤੋਂ ਬਾਦ ਇਕ ਗੋਰੇ ਰੰਗ ਦੀ ਕੁੜੀ ਨਾਲ ਕਰ ਲਿਆ। ਹੁਣ ਉਸ ਕੁੜੀ ਨੂੰ ਵੀ ਆਪਣੇ ਰੰਗ ਦਾ ਮਾਨ ਹੈ। ਉਹ ਗੱਲਾਂ ਗੱਲਾਂ ਵਿਚ ਸਾਡੇ ਮਿੱਤਰ ਨੂੰ ਮੇਹਣਾ ਮਾਰਦੀ ਹੈ ਕੇ ਉਸਦਾ ਰੰਗ ਕਾਲਾ ਅਤੇ ਉਹ ਆਪ ਗੋਰੀ ਹੈ। ਉਨ੍ਹਾਂ ਦੇ ਘਰ ਜਦੋਂ ਮੁੰਡਾ ਜੰਮਿਆ ਤਾਂ ਸਾਂਨੂੰ ਇਹ ਸੁਣਨ ਨੂੰ ਮਿਲਿਆ :

ਆਪ ਤਾਂ ਕਰੀਮਾਂ ਲਾ ਕੇ ਧੁੱਪ ਤੋਂ ਬੱਚ ਕੇ ਰਹਿੰਦੀ ਹੈ।


ਕਾਲਾ ਮੁੰਡਾ ਜੰਮ ਪਵੇ ਤਾਂ ਪਿਓ ਤੇ ਗਿਆ ਕਹਿੰਦੀ ਹੈ।

आप तां करीमां ला के धुप्प तों बच के रेहंदी है।


जे काला मुंडा जम्म पवे तां पिओ ते गया कहिंदी है।

ਗੁਰਮੁਖੀ ਵਿਚ ਲਿਖੇ ਹੋਏ ਸ਼ਬਦਾਂ ਨੂੰ ਦੇਵਨਾਗਰੀ ਲਿਪੀ ਵਿਚ ਲਿਖਦਿਆਂ ਹੋਇਆਂ ਕੁਝ ਗਲਤੀਆਂ ਹੋ ਸਕਦੀਆਂ ਹਨ, ਕਿਰਪਾ ਕਰ ਕੇ ਦਸਣ ਦਾ ਕਸ਼ਟ ਕਰੋ ਤਾਂ ਜੋ ਅਸੀ ਇਨ੍ਹਾ ਗਲਤੀਆਂ ਨੂੰ ਠੀਕ ਕਰ ਸਕੀਏ।

गुरमुखी विच लिखे होए शब्दां नूं देवनागरी लिपि विच लिखदियां होइआं कुझ गल्तीआं हो सकदीआं हन, किरपा कर के दसन दा कश्ट करो तां जो असी इन्ना गल्तीआं नुं ठीक कर सकीए।

5 Funny Jokes in Punjabi Text ਤੋਂ : 5 Funny Jokes in Punjabi Text तों

क्या पंजाबी चुटकुले हिंदी भाषा में हो सकते हैं ?

पंजाबी बोली की लिपि गुरमुखी है और हिंदी की देवनागरी। हम पंजाबी बोली को देवनागरी में लिख सकते हैं।

कोई उदहारण दे सकते हैं ?

हिंदी में, ‘मेरा नाम सुरजीत है’ और पंजाबी में, ‘मेरा नां सुरजीत है’।

हमें पंजाबी को देवनागरी में लिखने की क्या जरूरत है ?

कुछ लोग पंजाबी बोल तो सकते हैं, लेकिन पढ़ नहीं सकते।

Leave a Reply

Your email address will not be published. Required fields are marked *