ਹਾਸਰਸ, ਹਾਸਰਸ ਕਵਿਤਾ, ਹਾਸਰਸ ਕਵਿਤਾਵਾਂ, ਹਾਸਾ, ਹਾਸਾ ਸ਼ਾਇਰੀ, ਪੰਜਾਬੀ ਹਾਸਾ ਸਟੇਟਸ, ਖੁਸ਼ੀ ਸਟੇਟਸ, hasya kavita in punjabi, haas ras kavita in punjabi, ਹਾਸੇ ਉੱਪਰ ਜੇਕਰ ਕਵਿਤਾ ਆਪ ਨੂੰ ਚਾਹੀਦੀ ਹੈ ਤਾਂ ਤੁਹਾਡੀ ਤਲਾਸ਼ ਇੱਥੇ ਖ਼ਤਮ ਹੁੰਦੀ ਹੈ। ਅਸੀ ਤੁਹਾਡੇ ਵਾਸਤੇ ਪੇਸ਼ ਕਰ ਰਹਿ ਹਾਂ ਕੁਝ ਹਾਸਰਸ ਕਵਿਤਾਵਾਂ।
ਹਾਸਰਸ ਕਵਿਤਾ
ਹਾਸਾ ਪੰਜਾਬੀਆਂ ਦੀ ਰੂਹ ਵਿਚ ਵਸਦਾ ਹੈ। ਪੰਜਾਬੀ ਬੰਦਾ ਹੱਸਦਾ ਖੇਡਦਾ ਨਾ ਹੋਵੇ ਐਸਾ ਹੋਣਾ ਔਖਾ ਹੈ। ਆਪਣੇ ਸਾਰੇ ਗਮਾਂ ਨੂੰ ਭੁਲਾ ਕੇ ਵੀ ਪੰਜਾਬੀ ਹੱਸਣ ਦਾ ਕੋਈ ਮੌਕਾ ਨਹੀਂ ਛੱਡਦੇ। ਪੰਜਾਬੀਆਂ ਦਾ ਹਾਸੇ ਦੇ ਨਾਲ ਨਾਲ ਕਵਿਤਾ ਅਤੇ ਸ਼ਾਇਰੀ ਉਪਰ ਵੀ ਬਹੁਤ ਗਹਿਰੀ ਪਕੜ ਹੈ। ਜੇਕਰ ਇੰਨਾ ਦੋਵਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਬਣਦੀ ਹੈ ਹਾਸਰਸ ਕਵਿਤਾ। ਇਸ ਕਾਰਨ ਅੱਸੀ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹਾਂ ਪੰਜਾਬੀ ਹਾਸਰਸ ਕਵਿਤਾਵਾਂ। ਸਾਡੇ Youtube Channel BalleBalleTom ਨੂੰ sabscribe ਕਰਨਾ ਨਾ ਭੁਲਣਾ।
ਚੰਗੀ ਕਿਸਮਤ
ਔਖਾ ਵੇਲਾ ਹੋਵੇ ਮਾੜਾ ਨਾ ਆਖੋ ਭਾਗਾਂ ਨੂੰ।
ਸੋਚੋ ਕਿੰਨੇ ਲੋਕੀ ਸਲਾਹੰਦੇ ਸਾਡੇ ਭਾਗਾਂ ਨੂੰ।
ਕਰਮ ਚੰਗੇ ਜੇ ਹੋਵਣ ਭਾਗ ਬਦਲ ਜਾਂਦੇ।
ਮਾੜੇ ਕਰਮ ਹੀ ਤਾਂ ਬੁਰੇ ਦਿਨ ਲਿਆਂਦੇ।
ਹੱਸੋ ਖੇਡੋ ਰੱਬ ਦਾ ਹੱਥ ਜੋੜ ਕੇ ਸ਼ੁਕਰ ਕਰੋ।
ਥੋੜਾ ਹੱਸਣ ਵਾਸਤੇ ਕੰਨ ਜਰਾ ਇਧਰ ਕਰੋ।
ਮੇਰੀ ਕਿਸਮਤ ਬੜੀ ਹੀ ਵਧਿਆ ਨਿਕਲੀ।
ਖੰਡ ਜਦੋਂ ਵੀ ਲਿਆਇਆ ਮਿੱਠੀ ਨਿਕਲੀ।
WELDING WEDDING
ਸਾਡੇ ਘਰ ਦਾ ਗੇਟ ਸੀ ਟੁਟਿਆ ਮੈਂ ਬੁਲ੍ਹਾ ਕੇ ਬਾਜ਼ਾਰੋਂ ਲਿਆਇਆ ਸੀ ਵੈਲਡਿੰਗ ਵਾਲਾ।
ਵੈਲਡਿੰਗ ਮਸ਼ੀਨ ਦੇ ਨਾਲ ਤਾਰਾਂ ਇੰਜ ਲੱਗਦੀਆਂ ਸਨ ਜਿਵੇਂ ਹੋਵੇ ਮੱਕੜੀ ਦਾ ਜਾਲਾ।
ਜਿਵੇਂ ਹੀ ਉਸਨੇ ਮਸ਼ੀਨ ਬਿਜਲੀ ਵਿਚ ਲਗਾਈ, ਚਿੜ ਚਿੜ ਕਰ ਕੇ ਅਵਾਜ਼ਾਂ ਆਵਣ।
ਨਾ ਕੁਝ ਸੁਣਾਈ ਦੇਵੇ ਰੌਲ਼ੇ ਵਿਚ ਤੇ ਅੱਖਾਂ ਵੀ ਰੋਸ਼ਨੀ ਨੇ ਨਾਲ ਅੰਨਿਆਂ ਹੋ ਜਾਵਣ।
ਅੰਦਰੋਂ ਘਰਵਾਲੀ ਸੀ ਅਵਾਜਾਂ ਪਈ ਮਾਰਦੀ ਰਸੋਈ ਵਿਚ ਵੀ ਥੋੜੀ ਵੈਲਡਿੰਗ ਕਰਾਨੀ।
ਰੌਲ਼ੇ ਵਿਚ ਮੈਂਨੂੰ ਨਹੀਂ ਸੁਣੀਆਂ ਆਈ ਘਰਵਾਲੀ ਗੁੱਸੇ ਵਿਚ ਜਿਵੇਂ ਹੋਵੇ ਸੱਪਾਂ ਦੀ ਨਾਨੀ।
ਬੋਲਿਆ ਵੈਲਡਿੰਗ ਵਾਲਾ ਭੈਣਜੀ ਜਿੱਥੇ ਕਹੋਂਗੇ ਵੈਲਡਿੰਗ ਕਰ ਦੇਵਾਂਗਾ ਠੰਡ ਰੱਖੋ।
ਗਈ ਘਰਵਾਲੀ ਅੰਦਰ ਤਾਂ, ਬੋਲਿਆ ਉਹ ਗੱਲ ਸੁਣੋ ਮੂਡ ਠੀਕ ਕਰੋ ਸਬਰ ਰੱਖੋ।
ਪਹਿਲਾਂ ਚਿੰਗਾੜਿਆ ਨਿਕਲਣ ਧਾਤੁ ਦੇ ਦੋ ਟੁਕੜੇ ਜੁੜਨ ਉਸਨੂੰ ਕਹਿੰਦੇ ਨੇ ਵੈਲਡਿੰਗ।
ਪਹਿਲਾਂ ਦੋ ਲੋਕੀ ਜੁੜਨ ਫਿਰ ਜਿੰਦਗੀ ਭਰ ਚਿੰਗਾੜਿਆ ਨਿਕਲਣ ਉਸਨੂੰ ਕਹਿੰਦੇ ਨੇ ਵੈਡਿੰਗ।
ਦਲੇਰੀ ਸ਼ੇਖੀਆਂ
ਜੇਕਰ ਹੋਵੇ ਪੰਜਾਬੀ ਪੁੱਤ, ਤੇ ਦਿਲੇਰ ਨਾ ਹੋਵੇ, ਅਸੀ ਐਸਾ ਕਿਤੇ ਵੇਖਿਆ ਨਹੀਂ।
ਕਿੱਸੇ ਮਸ਼ਹੂਰ ਬਹਾਦੁਰੀ ਦੇ ਪੰਜਾਬੀਆਂ ਦੇ, ਤੁਸੀ ਦੱਸੋ ਮੈਂ ਗ਼ਲਤ ਬੋਲਿਆ ਕੇ ਸਹੀ।
ਪਰ ਅਪਣੀ ਗੱਲ ਮੈਂ ਦੱਸਾਂ, ਦੱਸਿਓ ਨਾ ਕਿਸੇ ਨੂੰ ਮੈਂ ਬੜਾ ਡਰਪੋਕ ਤੇ ਥੋੜੇ ਦਿਲ ਦਾ।
ਕੋਈ ਮਾੜਾ ਜਿਹਾ ਉੱਚਾ ਵੀ ਬੋਲੇ ਤਾਂ, ਨਾ ਪੁੱਛਿਓ ਹਾਲ ਮੇਰੇ ਕਮਜ਼ੋਰ ਦਿਲ ਦਾ।
ਯਾਰ ਮੇਰੇ ਦਲੇਰ ਬੜੇ, ਨਾਲ ਉਨ੍ਹਾਂ ਦੇ ਰਹਿ ਕੇ ਗੱਲਾਂ ਮੈਂ ਵੀ ਕਰਦਾ ਦਲੇਰੀ ਦੀਆਂ।
ਕਦੀ ਕਦੀ ਭੁੱਲ ਜਾਂਦਾ ਬਾਤਾਂ ਵਿੱਚ, ਆਪਣੀ ਹਕੀਕਤ ਤੇ ਗੱਲਾਂ ਕਰਦਾ ਵੱਡੀਆਂ।
ਦਲੇਰੀ ਦੀਆਂ ਸ਼ੇਖੀਆਂ ਮਾਰਦਿਆਂ ਹੋਇਆ, ਜਾ ਰਿਹਾ ਸੀ ਦੋਸਤ ਨਾਲ ਉਸ ਦੇ ਘਰ।
ਪੁੰਛ ਕੱਟੇ ਹੋਏ ਕੁੱਤੇ ਨੇ ਆ ਕੇ ਪੈਰ ਸੁੰਗਿਆ, ਤਾਂ ਦਲੇਰੀ ਪਤਾ ਨਹੀਂ ਚਲੀ ਗਈ ਕਿੱਧਰ।
ਗ਼ਲਤੀ ਹੱਸਣਾ
ਨਚਣੁ ਕੁਦਣੁ ਮਨ ਕਾ ਚਾਉ, ਲਿਖਿਆ ਗੁਰੂ ਗਰੰਥ ਸਾਹਿਬ ਵਿਚ।
ਅਸੀ ਵੀ ਅਪਣੀ ਜਿੰਦਗੀ ਗੁਜਾਰੀ, ਸਿਰਫ ਹਾਸੇ ਖੇਡੇ ਵਿਚ।
ਮਾੜਾ ਕਿਸੇ ਨੂੰ ਆਖਿਆ ਨਹੀਂ, ਤੇ ਹੱਸਣਾ ਕਦੀ ਭੂਲੇ ਨਹੀਂ।
ਜੇਕਰ ਕੋਈ ਔਖਾ ਵੀ ਬੋਲੀਆ, ਅਸੀ ਕਦੇ ਔਖੇ ਹੋਏ ਨਹੀਂ।
ਗ਼ਲਤੀ ਜੇ ਅਪਣੇ ਤੋਂ ਹੋਵੇ, ਆਪ ਹੀ ਅਪਣੇ ਨੂੰ ਮੂਰਖ ਕਿਹਾ।
ਦੂੱਜੇ ਦੀ ਗ਼ਲਤੀ ਤੇ ਵੀ ਭਾਈ, ਕਦੀ ਨਾ ਉਸਦਾ ਦੋਸ਼ ਕਿਹਾ।
ਅਪਣੀ ਗ਼ਲਤੀ ਤੇ ਹੱਸਣਾ, ਤੁਹਾਡੀ ਉਮਰ ਵਧਾ ਸਕਦਾ ਹੈ।
ਤੇ ਘਰਵਾਲੀ ਦੀ ਗ਼ਲਤੀ ਤੇ ਹੱਸਣਾ, ਤੁਹਾਡੀ ਉਮਰ ਘਟਾ ਸਕਦਾ ਹੈ।
ਛੁਰੀ ਦੀ ਧਾਰ
ਚਾਕੂ ਦਾ ਕੰਮ ਹੈ ਕੱਟਣਾ, ਜਾਣਦਾ ਹੈ ਹਰ ਕੋਈ।
ਸਬਜ਼ੀ ਕੱਟੋ, ਕੱਟੋ ਫਲ, ਜਾਂ ਕੱਟੋ ਹੋਰ ਚੀਜ ਕੋਈ।
ਇੰਜ ਹੀ ਕੁਝ ਲੋਕ ਜੇਬਾਂ ਕੱਟਦੇ, ਜਾਣਦਾ ਹਰ ਕੋਈ।
ਕੁਝ ਕੱਟਦੇ ਦਿਲਾਂ ਨੂੰ, ਤੇ ਰਾਜ ਕਰਦੇ ਸਾਡੇ ਤੇ ਸੋਈ।
ਹੰਝੂ ਵੀ ਕੱਟਦੇ ਸਾਨੂੰ, ਜੇਕਰ ਉਹ ਔਰਤ ਦੇ ਹੋਣ ।
ਚੰਗੇ ਮੂਰਖ ਬਣਦੇ ਅਸੀ, ਕੱਟਵਾਂਦੇ ਅਪਣੀ ਧੌਣ।
ਛੁਰੀ ਇਕ ਧਾਰ ਵਾਲੀ ਹੋਵੇ, ਤਾਂ ਕਹਿੰਦੇ ਨੇ ਨਾਇੱਫ।
ਤੇ ਦੋ ਧਾਰ ਵਾਲੀ ਹੋਵੇ, ਤਾਂ ਕਹਿੰਦੇ ਨੇ ਵਾਈਫ।
ਹਾਸਰਸ ਤੋਂ ਕੀ ਭਾਵ ਹੈ ?
ਹੱਸਣ ਦੀ ਕਿਰਿਆ ਨੂੰ ਸ਼ਬਦਾਂ ਵਿਚ ਲਿਖਣ ਨੂੰ ਹਾਸਰਸ ਕਹਿੰਦੇ ਹਨ।
ਹਾਸਰਸ ਕਵਿਤਾ ਤੋਂ ਕੀ ਮਤਲੱਬ ਹੈ ?
ਕਵਿਤਾ ਜਾਂ ਸ਼ਾਇਰੀ ਜੋ ਕਿ ਸਾਨੂੰ ਹਸਾਵੇ ਨੂੰ ਹਾਸਰਸ ਕਵਿਤਾ ਕਹਿੰਦੇ ਹਨ।
ਕੀ ਪੰਜਾਬੀ ਹੱਸਮੁੱਖ ਹੁੰਦੇ ਹਨ?
ਕੀ ਪੰਜਾਬੀ ਹੱਸਮੁੱਖ ਹੁੰਦੇ ਹਨ ?
ਹਾਸਾ ਪੰਜਾਬੀਆਂ ਦੀ ਰੂਹ ਵਿਚ ਵਸਦਾ ਹੈ। ਪੰਜਾਬੀ ਬੰਦਾ ਹੱਸਦਾ ਖੇਡਦਾ ਨਾ ਹੋਵੇ ਐਸਾ ਹੋਣਾ ਔਖਾ ਹੈ। ਆਪਣੇ ਸਾਰੇ ਗਮਾਂ ਨੂੰ ਭੁਲਾ ਕੇ ਵੀ ਪੰਜਾਬੀ ਹੱਸਣ ਦਾ ਕੋਈ ਮੌਕਾ ਨਹੀਂ ਛੱਡਦੇ।