ਖਰੀਦਾਰੀ ਕਰਨਾ ਜਾਂ ਸ਼ੋਪਿੰਗ ਕਰਨਾ ਸਾਡੇ ਸੱਬ ਦੀ ਜਰੂਰਤ ਹੈ। ਅਸੀ ਹਰ ਰੋਜ ਹੀ ਕੁਝ ਨਾ ਕੁਝ ਖਰੀਦਦੇ ਰਹਿੰਦੇ ਹਾਂ। ਭਾਵੇਂ ਅਸੀ ਘਰ ਵਾਸਤੇ ਸਬਜ਼ੀ ਹੀ ਖਰੀਦੀਏ, ਉਸਨੂੰ ਵੀ ਅੱਜਕਲ ਦੇ ਪੜੇ ਲਿਖੇ ਲੋਕ...

...ਸ਼ੋਪਿੰਗ ਕਰਨਾ ਕਹਿੰਦੇ ਹਨ। ਘਰ ਦਾ ਰੋਜ਼ਮਰ੍ਹਾ ਦਾ ਸਮਾਨ ਖਰੀਦਣ ਦੀ ਜਿੰਮੇਦਾਰੀ ਅਕਸਰ ਘਰ ਦੀਆਂ ਔਰਤਾਂ ਦੀ ਹੁੰਦੀ ਹੈ। ਇਸ ਕਾਰਨ ਉਨ੍ਹਾਂ ਨੂੰ ਬਜ਼ਾਰ ਜਾ ਕੇ ਸਮਾਨ ਖਰੀਦਣ ਦਾ ਤਜੁਰਬਾ ਮਰਦਾਂ ਨਾਲੋਂ...

Slow-motion shot of a woman taking pictures of her boots in a shoe store.

Slow-motion shot of a woman taking pictures of her boots in a shoe store.

...ਜ਼ਿਆਦਾ ਹੁੰਦਾ ਹੈ। ਇਸੇ ਤਰ੍ਹਾਂ ਕੁਝ ਔਰਤਾਂ ਨੂੰ ਸ਼ੋਪਿੰਗ ਕਰਨਾ ਵੈਸੇ ਵੀ ਬਹੁਤ ਪਸੰਦ ਹੁੰਦਾ ਹੈ। ਉਹ ਇੰਨੀ ਚੰਗੀ ਤਰ੍ਹਾਂ ਖਰੀਦਣ ਤੋਂ ਪਹਿਲਾਂ ਇਕ ਇਕ ਸਮਾਨ ਦੀ ਪੜਤਾਲ ਕਰਦਿਆਂ ਨੇ ਕੇ ਕੋਈ ਆਮ...

...ਆਦਮੀ ਜੋ ਕਿ ਪਹਿਲੀ ਵਾਰ ਇਹ ਸਬ ਵੇਖੇ ਤਾਂ ਉਸਨੂੰ ਹੈਰਾਨੀ ਹੋਵੇਗੀ। ਮੇਰੇ ਇਕ ਮਿੱਤਰ ਦੀ ਕਪੜਿਆਂ ਦੀ ਦੁਕਾਨ ਹੈ। ਇਕ ਦਿਨ ਮੈਂ ਉਸ ਦੀ ਦੁਕਾਨ ਤੇ ਗਿਆ ਤੇ ਦੇਖਿਆ ਦੋ ਔਰਤਾਂ ਇਕ ਸੂਟ...

 ..ਖਰੀਦਣ ਵਾਸਤੇ ਆਇਆਂ ਹੋਈਆਂ ਸਨ। ਉਨ੍ਹਾਂ ਔਰਤਾਂ ਨੇ ਇਕ ਸੂਟ ਪਸੰਦ ਕਰਨ ਪਿਛੇ ਬਹੁਤ ਸਾਰੇ ਕੱਪੜੇ ਖੁਲਵਾ ਰੱਖੇ ਸਨ। ਜਦੋਂ ਉਹ ਔਰਤਾਂ ਸੂਟ ਖਰੀਦ ਕੇ ਚਲੀਆਂ ਗਈਆਂ ਤਾਂ ਮੇਰੇ ਦੋਸਤ ਨੂੰ ਮੈਂ ਕਿਹਾ :