ਚਮੜੀ ਦਾ ਰੰਗ ਜਮਾਂਦਰੂ ਹੁੰਦਾ ਹੈ। ਇਹ ਸਾਂਨੂੰ ਆਪਣੇ ਮਾਂ-ਪਿਓ ਤੋਂ ਮਿਲਦਾ ਹੈ ਅਤੇ ਇਸ ਵਿਚ ਸਾਡੀ ਕੋਈ ਮਰਜੀ ਨਹੀਂ ਚਲਦੀ। ਸਾਡੇ ਸਮਾਜ ਵਿਚ ਅੱਜ ਵੀ ਗੋਰੇ ਰੰਗ ਨੂੰ ਚੰਗਾ ਸਮਝਿਆ ਜਾਂਦਾ ਹੈ, ਖਾਸ ਤੋਰ ਤੇ...

...ਜਦੋਂ ਕੋਈ ਵਿਆਹ ਵਾਸਤੇ ਰਿਸ਼ਤਾ ਵੇਖਣ ਜਾਂਦਾ ਹੈ। ਉਸ ਵੇਲੇ ਗੋਰੇ ਰੰਗ ਦਾ ਮਹੱਤਵ ਬਹੁਤ ਹੋ ਜਾਂਦਾ ਹੈ। ਮੁੰਡਿਆਂ ਵਿਚ ਤਾਂ ਫਿਰ ਵੀ ਕਾਲਾ ਰੰਗ ਚੱਲ ਜਾਂਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ...

...ਕਈ ਕੁੜੀਆਂ ਦਾ ਰਿਸ਼ਤਾ ਤਾਂ ਸਿਰਫ ਇਸੇ ਗੱਲ ਪਿੱਛੇ ਨਹੀਂ ਹੋ ਪਾਂਦਾ ਕਿ ਉਸਦਾ ਰੰਗ ਕਾਲਾ ਹੈ। ਭਾਵੇਂ ਉਸ ਕੁੜੀ ਵਿਚ ਕਿੰਨੇ ਵੀ ਗੁਣ ਹੋਣ, ਪਰ ਸੱਬ ਤੋਂ ਪਹਿਲਾਂ ਤਾਂ...

...ਰੰਗ ਦੀ ਚਰਚਾ ਹੁੰਦੀ ਹੈ। ਸਾਡੇ ਇਕ ਮਿੱਤਰ ਦਾ ਰੰਗ ਕਾਲਾ ਹੈ। ਉਸਨੇ ਵਿਆਹ ਬੜੀ ਖੋਜ ਤੋਂ ਬਾਦ ਇਕ ਗੋਰੇ ਰੰਗ ਦੀ ਕੁੜੀ ਨਾਲ ਕਰ ਲਿਆ। ਹੁਣ ਉਸ ਕੁੜੀ ਨੂੰ ਵੀ ਆਪਣੇ ਰੰਗ ਦਾ ਮਾਨ ਹੈ...

...ਉਹ ਗੱਲਾਂ ਗੱਲਾਂ ਵਿਚ ਸਾਡੇ ਮਿੱਤਰ ਨੂੰ ਮੇਹਣਾ ਮਾਰਦੀ ਹੈ ਕੇ ਉਸਦਾ ਰੰਗ ਕਾਲਾ ਅਤੇ ਉਹ ਆਪ ਗੋਰੀ ਹੈ। ਉਨ੍ਹਾਂ ਦੇ ਘਰ ਜਦੋਂ ਮੁੰਡਾ ਜੰਮਿਆ ਤਾਂ ਸਾਂਨੂੰ ਇਹ ਸੁਣਨ ਨੂੰ ਮਿਲਿਆ :