ਅੱਜ ਕੱਲ ਦੇ ਮੁੰਡੇ ਕੁੜੀਆਂ ਦਾ ਵੀ ਬੜਾ ਅਜੀਬ ਹਿਸਾਬ ਹੈ, ਪਲ ਵਿਚ ਪਿਆਰ ਹੋ ਜਾਂਦਾ ਹੈ ਤੇ ਪਲ ਵਿਚ ਵਿਛੋੜਾ ਹੋ ਜਾਂਦਾ ਹੈ। ਇਸ਼ਕ ਨਾ ਹੋਇਆ...

..ਫਾਸਟ ਫ਼ੂਡ ਹੋ ਗਿਆ। ਚਾਰ ਦਿਨ ਇਕੱਠੇ ਰਹੇ ਤਾਂ ਮੈਂ ਤੇਰੇ ਬਿਨਾ ਮਰ ਜਾਣਾ ਤੇ ਜੇ ਲੜਾਈ ਹੋ ਗਈ ਤਾਂ ਤੇਰੇ ਤੋਂ ਵਡਾ ਕੋਈ ਵੈਰੀ ਨਹੀਂ। ਗੱਲ ਵੀ ਸਹੀ ਹੈ ! ਜੋ ਹਰ 2 ਮਹੀਨੇ ਬਾਦ...

..ਨਵਾਂ ਮੋਬਾਈਲ ਲੈ ਲੈਂਦੇ ਨੇ ਉਨ੍ਹਾਂ ਵਾਸਤੇ ਪਿਆਰ ਕਿੰਨੇ ਦਿਨ ਚੱਲੇਗਾ। ਸਾਡੀ ਗਲੀ ਦੇ ਇਕ ਮੁੰਡੇ ਨੂੰ ਕਾਲਜ ਜਾਂਦਿਆਂ ਹੀ ਇਸ਼ਕ ਦਾ ਬੁਖਾਰ ਚੜ ਗਿਆ। ਬੜਾ ਖੁਸ਼ ਹੋ ਕੇ ਨੱਚਦਾ ਫਿਰੇ...

...ਤਿੰਨਾਂ ਕੁ ਮਹੀਨਿਆਂ ਬਾਦ ਮਿਲਿਆ ਬੜਾ ਉਦਾਸ ਸੀ। ਕਾਰਨ ਪੁੱਛਣ ਤੇ ਦੱਸਿਆ ਕਿ ਉਸਦਾ ਬ੍ਰੇਕਅਪ ਹੋ ਗਿਆ। ਉਸ ਕੁੜੀ ਤੋਂ ਬੜਾ ਨਰਾਜ ਸੀ, ਨਰਾਜਗੀ ਦਾ ਕਾਰਨ ਸੁਨ ਕੇ ਮੈਨੂੰ ਬੜਾ ਹਾਸਾ ਆਇਆ, ਤੁਸੀ ਵੀ ਸੁਣੋ :