ਵਿਆਹ ਕਰਨ ਦਾ ਸਬ ਦੇ ਮਨ ਵਿਚ ਚਾਅ ਹੁੰਦਾ ਹੈ। ਨਾ ਸਿਰਫ ਚਾਅ ਹੁੰਦਾ ਹੈ ਕਈ ਲੋਕੀ ਤਾਂ ਵਿਆਹ ਨੂੰ ਲੈ ਕੇ ਬਹੁਤ ਉਮੀਦਾਂ ਲਾ ਲੈਂਦੇ ਨੇ। ਕਈ ਤਰ੍ਹਾਂ ਦੇ...

 ...ਸੁਪਨੇ ਵੇਖਣ ਲੱਗ ਪੈਂਦੇ ਨੇ। ਪਰ ਹਕੀਕਤ ਵਿੱਚ ਵਿਆਹ ਕੋਈ ਸੁਪਨਿਆਂ ਦਾ ਸੁਰਗ ਨਹੀਂ, ਸਗੋਂ ਇਕ ਬਹੁਤ ਵੱਡੀ ਜਿੰਮੇਦਾਰੀ ਹੈ। ਵਿਆਹ ਤੋਂ ਬਾਦ ਸਾਡਾ ਪਰਿਵਾਰ...

...ਵੱਡਾ ਹੋ ਜਾਂਦਾ ਹੈ। ਅਪਣੇ ਪਰਿਵਾਰ ਦੇ ਨਾਲ ਸੋਹਰੇ ਵੀ ਇਸ ਵਿਚ ਸ਼ਾਮਲ ਹੋ ਜਾਂਦੇ ਹਨ। ਬਹੁਤ ਸਾਰੇ ਖਰਚੇ ਵੱਧ ਜਾਂਦੇ ਹਨ। ਫਿਰ ਕੁਝ ਵੇਲੇ ਬਾਦ ਅਪਣਾ ...

...ਪਰਿਵਾਰ ਵੀ ਫੈਲਦਾ ਹੈ ਤੇ ਅਸੀ ਦੋ ਤੋਂ ਤਿੰਨ ਹੋਣ ਦੀ ਤਿਆਰੀ ਕਰਦੇ ਹਾਂ। ਇਹ ਸਬ ਵੇਖੀਏ ਤਾਂ ਵਿਆਹ ਕਰਨਾ ਕੋਈ ਗੂੜੇ ਗੁਡੀਆਂ ਦਾ ਖੇਡ ਨਹੀਂ ਹੈ। ਹੁਣ ਦੂਜੇ ਪਾਸੇ, ਜੇਕਰ ਦੇਸ਼ ਨੂੰ...

...ਚਲਾਨ ਪਿੱਛੇ ਅੱਸੀ ਵੋਟ ਪਾਂਦੇ ਹਾਂ ਤਾਂ ਉਹ ਵੀ ਬਹੁਤ ਵੱਡੀ ਜਿੰਮੇਦਾਰੀ ਹੁੰਦੀ ਹੈ। ਸਾਨੂੰ ਉਸ ਸਰਕਾਰ ਨੂੰ ਚੁਨਣਾ ਚਾਹੀਦਾ ਹੈ ਜੋ ਕਿ ਸਾਡਾ ਤੇ ਦੇਸ਼ ਦਾ ਭਲਾ ਕਰੇ। ਇਸ ਸਬ ਭਾਰੀ ਭਰਕਮ ਗਿਆਨ ਨੂੰ ਬੜੇ ਘੱਟ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ: