ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ। ਜਿਸ ਆਦਮੀ ਕੋਲ ਵੀ ਸਮਾਰਟਫੋਨ ਹੈ, ਉਹ ਅਪਣੇ ਦਿਨ ਵਿਚ ਕੁਝ ਸਮਾਂ ਸੋਸ਼ਲ ਮੀਡੀਆ ਉਪਰ ਜਰੂਰ ਬਿਤਾਂਦਾ ਹੈ।

ਸੋਸ਼ਲ ਮੀਡੀਆ ਦੇ ਬਹੋਤ ਸਾਰੇ ਫਾਇਦੇ ਵੀ ਹਨ ਤੇ ਨੁਕਸਾਨ ਵੀ ਹਨ। ਜੇਕਰ ਸੋਸ਼ਲ ਮੀਡਿਆ ਨੂੰ ਚੰਗੇ ਤਰੀਕੇ ਨਾਲ ਵਰਤਿਆ ਜਾਵੇ ਤਾਂ...

..ਇਹ ਸਾਨੂੰ ਸਾਡੇ ਕੰਮ ਕਾਰ ਵਿਚ ਵੀ ਬਹੋਤ ਮਦਦ ਕਰਦਾ ਹੈ।  ਪਹਿਲਾਂ ਜਿਥੇ ਇਕ ਡੌਕੂਮੈਂਟ ਨੂੰ ਕੋਰੀਅਰ ਜਾਂ ਡਾਕ ਦੇ ਰਾਹੀਂ ਭੇਜਣ ਨੂੰ ਕਈ ਦਿਨ ਲੱਗ ਜਾਂਦੇ ਸਨ, ਹੁਣ ਓਹੀ ਕਾਗਜ ਦੀ ਫੋਟੋ ਅਸੀ ਇਕਦਮ ਭੇਜ ਸਕਦੇ ਹਾਂ।

ਪਰ ਜਿਸ ਤਰਾਂ ਹਰ ਚੀਜ ਦੇ ਫਾਇਦੇ ਹੁੰਦੇ ਹੁਣ ਉਸੇ ਤਰਾਂ ਨੁਕਸਾਨ ਵੀ ਹੁੰਦੇ ਹਨ। ਬਹੋਤ ਸਾਰੇ ਮੁੰਡੇ ਕੁੜੀਆਂ ਸਾਰਾ ਸਾਰਾ ਦਿਨ ਸੋਸ਼ਲ ਮੀਡੀਆ ਉਪਰ ਆਪਣੇ ਕੀਮਤੀ ਸਮਾਂ ਬਰਬਾਦ ਕਰਦੇ ਹਨ।

ਸਾਰਾ ਸਾਰਾ ਦਿਨ ਆਪਣੀਆਂ ਸੈਲਫੀ ਖਿੱਚ ਕੇ ਸੋਸ਼ਲ ਮੀਡਿਆ ਤੇ ਪੋਸਟ ਕਰਦੇ ਰਹਿੰਦੇ ਹਨ। ਪਰ ਅਸੀ ਤਾਂ ਸਿਰਫ ਇਸ ਤਰਾਂ ਸਮਝਾ ਹੀ ਸਕਦੇ ਹਾਂ :