ਮੇਕਅੱਪ ਦਾ ਮਤਲਬ ਸ਼ਿੰਗਾਰ ਵੀ ਹੁੰਦਾ ਹੈ ਭਾਵ ਆਪਣੇ ਰੂਪ ਰੰਗ ਨੂੰ ਅਤੇ ਕੱਪੜੇ ਲੱਤੇ ਨੂੰ ਸਵਾਰਨਾ। ਮੇਕਅੱਪ ਸਿਰਫ ਕੁੜੀਆਂ ਹੀ ਨਹੀਂ ਅੱਜਕਲ ਤਾਂ ਮੁੰਡੇ...

...ਵੀ ਮੇਕਅੱਪ ਕਰਦੇ ਹਨ। ਬਾਹਰ ਜਾਣ ਤੋਂ ਪਹਿਲਾਂ ਕਰੀਮ ਲਾ ਕੇ ਅਤੇ ਡਿਓ ਵਿੱਚ ਨਹਾ ਕੇ ਮੁੰਡੇ ਨਾ ਨਿਕਲਣ ਤਾਂ  ਉਨ੍ਹਾਂ ਨੂੰ ਅਪਡੇਟ ਨਹੀਂ...

...ਸਮਝਿਆ ਜਾਂਦਾ। ਪਰ ਅੱਜ ਆਪਾਂ ਕੁੜੀਆਂ ਦੇ ਮੇਕਅੱਪ ਦੀ ਗੱਲ ਕਰਦੇ ਹਾਂ। ਮੈਂ ਅਪਣੇ ਦੋ ਮਿੱਤਰਾਂ ਨਾਲ ਇਕ ਰੈਸਟੋਰੈਂਟ ਵਿੱਚ ਬੈਠ ਕੇ ਚਾਹ ਨਾਸ਼ਤਾ ਕਰ...

...ਰਿਹਾ ਸੀ। ਅਸੀ ਸੱਬ ਨੇ ਦੇਖਿਆ ਕਿ ਸਾਡੇ ਤੋਂ ਥੋੜੀ ਦੂਰ ਇਕ ਟੇਬਲ ਉਪਰ ਇਕ ਕੁੜੀ ਅਪਣੇ ਮਾਂ ਪਿਓ ਨਾਲ ਬੈਠੀ ਹੋਈ ਨਾਸ਼ਤਾ ਕਰਦੀ ਪਈ ਸੀ। ਉਹ ਸਾਨੂੰ...

...ਵਾਰੀ ਵਾਰੀ ਵੇਖ  ਰਹੀ ਸੀ। ਸਾਨੂੰ ਕੁਝ ਗੱਲ ਸਮਝ ਨਹੀਂ ਆਈ। ਥੋੜੀ ਦੇਰ ਬਾਦ ਉਹ ਲੋਕੀ ਉੱਠ ਕੇ ਜਾਣ ਲੱਗੇ ਤਾਂ ਉਹ ਸਾਡੇ...

...ਕੋਲ ਆਏ ਅਤੇ ਉਸ ਕੁੜੀ ਨੇ ਸਾਨੂੰ ਸਾਡੇ ਨਾਂ ਦੇ ਨਾਲ ਬੁਲਾਇਆ। ਉਸ ਕੁੜੀ ਨੂੰ ਧਿਆਨ ਨਾਲ ਵੇਖਣ ਤੇ ਪਤਾ ਲੱਗਾ ਕਿ ਉਹ ਤਾਂ ਸਾਡੇ ਨਾਲ ਸਾਡੇ ਕਾਲਜ ...

...ਵਿਚ ਹੀ ਪੜ੍ਹਦੀ ਸੀ। ਅਸੀ ਉਸ ਨੂੰ ਪਛਾਣ ਇਸ ਕਰਕੇ ਨਹੀਂ ਪਾਏ ਸੀ ਕਿਓਂਕਿ ਉਹ ਅੱਜ ਬਿਨਾ ਮੇਕਅੱਪ ਦੇ ਸੀ। ਉਨ੍ਹਾਂ ਦੇ ਜਾਣ ਤੋਂ ਬਾਦ ਮੇਰਾ ਦੋਸਤ ਬੋਲਿਆ : 

ਉਨਸੇ ਮਿਲੀ ਨਜਰ ਕੇ ਮੇਰੇ ਹੋਸ਼ ਉਡ ਗਏ। ਵੇਖਿਆ ਬਿਨਾ ਮੇਕਅੱਪ ਦੇ ਮੇਰੇ ਹੋਸ਼ ਉਡ ਗਏ।